IPL 2025 ਦੀ ਮੈਗਾ ਨਿਲਾਮੀ ਦੇ ਦੂਜੇ ਦਿਨ 13 ਸਾਲਾ ਬੱਲੇਬਾਜ਼ ਨੇ ਇਤਿਹਾਸ ਰਚਿਆ ਹੈ। ਬਿਹਾਰ ਦੇ ਬੱਲੇਬਾਜ਼ ਵੈਭਵ ਸੂਰਜਵੰਸ਼ੀ ਆਈਪੀਐਲ ਨਿਲਾਮੀ ਵਿੱਚ ਵਿਕਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਹਨ। ਇਸ ਖਿਡਾਰੀ ਨੂੰ ਖਰੀਦਣ ਲਈ ਰਾਜਸਥਾਨ ਰਾਇਲਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਜੰਗ ਛਿੜੀ ਹੋਈ ਸੀ। ਆਖਰਕਾਰ, ਸੂਰਜਵੰਸ਼ੀ ਨੂੰ ਰਾਜਸਥਾਨ ਰਾਇਲਸ ਨੇ 1.10 ਕਰੋੜ ਰੁਪਏ ਦੀ ਬੋਲੀ ਲਗਾ ਕੇ ਆਪਣੀ ਟੀਮ ਵਿੱਚ ਸ਼ਾਮਿਲ ਕੀਤਾ।
ਵੈਭਵ 13 ਸਾਲ ਦਾ ਹੈ। ਉਹ ਭਾਰਤ ਦੀ ਅੰਡਰ-19 ਟੀਮ ਵਿੱਚ ਖੇਡ ਚੁੱਕਾ ਹੈ। ਨਿਲਾਮੀ ਵਿੱਚ ਵਿਕਣ ਤੋਂ ਪਹਿਲਾਂ ਹੀ ਵੈਭਵ ਨੇ ਇਤਿਹਾਸ ਰਚ ਦਿੱਤਾ ਸੀ ਜਦੋਂ ਉਹ ਆਈਪੀਐਲ ਨਿਲਾਮੀ ਵਿੱਚ ਹਿੱਸਾ ਲੈਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਸੀ। ਦਿੱਲੀ ਕੈਪੀਟਲਸ ਨੇ ਇਸ ਨੌਜਵਾਨ ਸਟਾਰ ਲਈ ਪਹਿਲੀ ਬੋਲੀ ਲਗਾਈ ਜਿਸ ਨੇ 30 ਲੱਖ ਰੁਪਏ ਦੀ ਬੇਸ ਕੀਮਤ ਨਾਲ ਨਿਲਾਮੀ ਸ਼ੁਰੂਆਤ ਕੀਤੀ। ਦਿੱਲੀ ਕੈਪੀਟਲਸ ਨੇ ਉਸ ਲਈ 1 ਕਰੋੜ ਰੁਪਏ ਤੱਕ ਦੀ ਬੋਲੀ ਲਗਾਈ ਪਰ ਅੰਤ ਵਿੱਚ ਰਾਜਸਥਾਨ ਜਿੱਤ ਗਿਆ। ਵੈਭਵ ਨੂੰ ਹੁਣ ਸਾਬਕਾ ਭਾਰਤੀ ਕੋਚ ਅਤੇ ਮਹਾਨ ਕ੍ਰਿਕਟਰ ਰਾਹੁਲ ਦ੍ਰਾਵਿੜ ਤੋਂ ਕ੍ਰਿਕਟ ਸਿੱਖਣ ਦਾ ਮੌਕਾ ਮਿਲੇਗਾ।