ਪੁਲਿਸ ਇੱਕ 13 ਸਾਲਾ ਲੜਕੀ ਨੂੰ ਲੱਭਣ ‘ਚ ਮਦਦ ਕਰਨ ਲਈ ਲੋਕਾਂ ਤੋਂ ਜਾਣਕਾਰੀ ਮੰਗ ਰਹੀ ਹੈ ਜੋ ਦੋ ਹਫ਼ਤੇ ਪਹਿਲਾਂ ਆਪਣੇ ਆਕਲੈਂਡ ਦੇ ਘਰ ਤੋਂ ਲਾਪਤਾ ਹੋ ਗਈ ਸੀ। ਤੇਹੂਈ ਦੇ ਪਰਿਵਾਰ ਅਨੁਸਾਰ ਉਹ 13 ਦਸੰਬਰ ਨੂੰ ਆਪਣੇ ਘਰ ਤੋਂ ਨਿਕਲੀ ਸੀ। ਪੁਲਿਸ ਨੇ ਕਿਹਾ ਕਿ ਕੁੜੀ ਨੂੰ ਲੱਭਣ ਲਈ ਪੁੱਛਗਿੱਛ ਜਾਰੀ ਹੈ ਅਤੇ ਹੁਣ ਜਨਤਾ ਦੀ ਮਦਦ ਦੀ ਲੋੜ ਹੈ। ਕੁੜੀ ਦਾ ਪਰਿਵਾਰ ਤੇ ਪੁਲਿਸ ਇਸ ਸਮੇ ਕਿਸ਼ੋਰ ਦੀ ਤੰਦਰੁਸਤੀ ਲਈ ਚਿੰਤਤ ਹੈ। ਪੁਲਿਸ ਨੇ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇਣ ਲਈ ਫਾਈਲ ਨੰਬਰ 231213/5781 ਦੇ ਹਵਾਲੇ ਨਾਲ 105 ‘ਤੇ ਕਾਲ ਕਰਨ ਲਈ ਕਿਹਾ ਹੈ।
