ਨੇਪੀਅਰ ‘ਚ ਅੱਜ ਸਵੇਰੇ ਇੱਕ ਕਾਰੋਬਾਰੀ ‘ਤੇ Ram-Raid ਦੇ ਮਾਮਲੇ ‘ਚ 13 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀ ਅੱਜ ਦੁਪਹਿਰ ਕ੍ਰੈਨਬੀ ਕ੍ਰੇਸੈਂਟ ਪ੍ਰਾਪਰਟੀ ‘ਤੇ ਸਰਚ ਵਾਰੰਟ ਲਾਗੂ ਕੀਤੇ ਜਾਣ ਤੋਂ ਬਾਅਦ ਹੋਈ ਸੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਐਮਰਸਨ ਸਟ੍ਰੀਟ ਦੇ ਕਾਰੋਬਾਰ ਤੋਂ ਚੋਰੀ ਹੋਈਆਂ ਕਈ ਚੀਜ਼ਾਂ ਦੇ ਨਾਲ-ਨਾਲ ਕੁੱਝ ਭੰਗ ਦੇ ਪੌਦੇ ਵੀ ਮਿਲੇ ਹਨ। ਪੁਲਿਸ ਦਾ ਮੰਨਣਾ ਹੈ ਕਿ ਰੈਮ ਰੇਡ ਵਿੱਚ ਕਈ ਹੋਰ ਨੌਜਵਾਨ ਸ਼ਾਮਿਲ ਸਨ, ਅਤੇ ਅਪਰਾਧੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ।
