ਨਿਊਜ਼ੀਲੈਂਡ ‘ਚ ਵੀਰਵਾਰ ਨੂੰ ਕਮਿਊਨਿਟੀ ਵਿੱਚ ਕੋਵਿਡ -19 ਦੇ 13 ਨਵੇਂ ਮਾਮਲੇ ਸਾਹਮਣੇ ਆਏ ਹਨ, ਇਹ ਸਾਰੇ ਮਾਮਲੇ ਆਕਲੈਂਡ ਵਿੱਚ ਦਰਜ ਕੀਤੇ ਗਏ ਹਨ, ਸਿਹਤ ਮੰਤਰਾਲੇ ਅਤੇ ਸਿਹਤ ਦੇ ਡਾਇਰੈਕਟਰ-ਜਨਰਲ ਡਾ. ਐਸ਼ਲੇ ਬਲੂਮਫੀਲਡ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਸਿਹਤ ਮੰਤਰਾਲੇ ਦੁਆਰਾ ਜਾਣਕਾਰੀ ਨੂੰ ਡਿਜੀਟਲ ਰੂਪ ਵਿੱਚ ਜਾਰੀ ਕਰਨ ਤੋਂ ਬਾਅਦ ਬਲੂਮਫੀਲਡ ਨੇ ਵੈਲਿੰਗਟਨ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੇ ਨਾਲ ਦੁਪਹਿਰ 1 ਵਜੇ ਬ੍ਰੀਫਿੰਗ ਵਿੱਚ ਅਪਡੇਟ ਕੀਤੇ ਅੰਕੜੇ ਸਾਂਝੇ ਕੀਤੇ ਹਨ।
ਡੈਲਟਾ ਪ੍ਰਕੋਪ ਵਿੱਚ ਹੁਣ ਕੇਸਾਂ ਦੀ ਕੁੱਲ ਗਿਣਤੀ 996 ਹੈ, ਜਿਨ੍ਹਾਂ ਵਿੱਚੋਂ 460 ਹੁਣ ਠੀਕ ਹੋ ਗਏ ਹਨ। ਉੱਥੇ ਹੀ ਆਕਲੈਂਡ ਵਿੱਚ 979 ਅਤੇ ਵੈਲਿੰਗਟਨ ਵਿੱਚ ਮਾਮਲਿਆਂ ਦੀ ਗਿਣਤੀ ਹੁਣ 17 ਹੋ ਗਈ ਹੈ। ਠੀਕ ਹੋਏ ਮਾਮਲਿਆਂ ਵਿੱਚ ਵੈਕਲਿੰਗਟਨ ਦੇ 15 ਕੇਸ ਅਤੇ ਆਕਲੈਂਡ ਦੇ 445 ਕੇਸ ਸ਼ਾਮਿਲ ਹਨ।