ਰਾਸ਼ਟਰੀ ਕੈਰੀਅਰ ਨੇ ਮੰਗਲਵਾਰ ਨੂੰ ਫਰਵਰੀ ਦੇ ਅੰਤ ਤੱਕ ਅੰਦਾਜ਼ਨ 120 ਉਡਾਣਾਂ ਨੂੰ ਰੱਦ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਹੈ ਜਿਸ ਕਾਰਨ ਲਗਭਗ 27,000 ਏਅਰ ਨਿਊਜ਼ੀਲੈਂਡ ਦੇ ਗਾਹਕ ਪ੍ਰਭਾਵਿਤ ਹੋਣਗੇ। ਇਹ ਫੈਸਲਾ ਕੋਵਿਡ -19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਦੁਆਰਾ ਫਰਵਰੀ 2022 ਦੇ ਅਖੀਰ ਤੱਕ ਗੈਰ-MIQ ਯਾਤਰਾ ਦੀ ਸ਼ੁਰੂਆਤ ਵਿੱਚ ਦੇਰੀ ਕਰਨ ਦੇ ਸਰਕਾਰ ਦੇ ਫੈਸਲੇ ਦਾ ਐਲਾਨ ਕਰਨ ਤੋਂ ਬਾਅਦ ਆਇਆ ਹੈ। ਏਅਰ ਨਿਊਜ਼ੀਲੈਂਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਗ੍ਰੇਗ ਫੋਰਨ ਨੇ ਇੱਕ ਮੀਡੀਆ ਰੀਲੀਜ਼ ਵਿੱਚ ਕਿਹਾ, “ਸਾਡਾ ਦਿਲ ਉਨ੍ਹਾਂ ਲੋਕਾਂ ਦੇ ਨਾਲ ਹੈ ਜੋ ਕਿ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਦੁਬਾਰਾ ਮਿਲਣ ਲਈ ਦਿਨ ਗਿਣ ਰਹੇ ਹਨ।”
“ਹਾਲਾਂਕਿ ਇਹ ਖਬਰ ਏਅਰਲਾਈਨ ਲਈ ਨਿਰਾਸ਼ਾਜਨਕ ਹੈ, ਅਸੀਂ ਜਾਣਦੇ ਹਾਂ ਕਿ ਇਹ ਤਬਦੀਲੀਆਂ Aotearoa ਨੂੰ ਸੁਰੱਖਿਅਤ ਰੱਖਣ ਲਈ ਕੀਤੀਆਂ ਗਈਆਂ ਹਨ। ਸਾਨੂੰ ਹੁਣ ਸਾਡੇ ਗਾਹਕਾਂ ਲਈ ਇਹਨਾਂ ਤਬਦੀਲੀਆਂ ਦਾ ਕੀ ਮਤਲਬ ਹੈ, ਇਸ ਬਾਰੇ ਆਪਣੇ ਰਾਹ ਨੂੰ ਨੈਵੀਗੇਟ ਕਰਨ ਦੀ ਲੋੜ ਹੋਵੇਗੀ, ਜਿਵੇਂ ਕਿ ਅਸੀਂ ਪਿਛਲੇ 23 ਮਹੀਨਿਆਂ ਵਿੱਚ ਕੀਤਾ ਹੈ। ਏਅਰਲਾਈਨ ਨੇ ਕਿਹਾ ਕਿ ਰੱਦ ਕੀਤੀਆਂ ਗਈਆਂ ਜ਼ਿਆਦਾਤਰ ਸੇਵਾਵਾਂ ਤਸਮਾਨ ‘ਚ ਹਨ, ਕੁੱਝ ਲੰਬੀ-ਦੂਰੀ ਦੀਆਂ ਉਡਾਣਾਂ ‘ਤੇ ਬਾਰੰਬਾਰਤਾ ਵਿੱਚ ਸਿਰਫ ਥੋੜੀ ਕਮੀ ਹੈ। “ਭਾਵੇਂ ਕਿ ਇਹ ਓਨੀ ਜਲਦੀ ਨਹੀਂ ਹੋਵੇਗਾ ਜਿੰਨੀ ਅਸੀਂ ਉਮੀਦ ਕੀਤੀ ਸੀ, ਪਰ ਜਦੋਂ ਦਿਨ ਆਵੇਗਾ, ਸਾਡੀ ਟੀਮ ਇੱਕ ਵੱਡੀ ਮੁਸਕਰਾਹਟ ਦੇ ਨਾਲ ਇੱਕ ਵਾਰ ਫਿਰ ਬੋਰਡ ਵਿੱਚ ਗਾਹਕਾਂ ਦਾ ਸਵਾਗਤ ਕਰਨ ਲਈ ਤਿਆਰ ਹੋਵੇਗੀ।”
17 ਜਨਵਰੀ ਅਤੇ 28 ਫਰਵਰੀ, 2022 ਦੇ ਵਿਚਕਾਰ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੱਕ ਸਾਰੀਆਂ ਮੌਜੂਦਾ ਕੁਆਰੰਟੀਨ-ਮੁਕਤ ਉਡਾਣਾਂ ਨੂੰ ਰੱਦ ਕਰ ਦਿੱਤਾ ਜਾਵੇਗਾ, ਅਤੇ ਬੁੱਕ ਕਰਨ ਲਈ ਕੁਆਰੰਟੀਨ ਉਡਾਣਾਂ ਦੀ ਇੱਕ ਸੀਮਤ ਸਮਾਂ-ਸਾਰਣੀ ਉਪਲਬਧ ਹੋਵੇਗੀ। ਜਿਹੜੇ ਗਾਹਕ ਅਜੇ ਵੀ ਨਿਊਜ਼ੀਲੈਂਡ ਦੀ ਯਾਤਰਾ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕੁਆਰੰਟੀਨ ਫਲਾਈਟ ਬੁੱਕ ਕਰਨ ਤੋਂ ਪਹਿਲਾਂ MIQ ਵਿੱਚ ਇੱਕ ਸਥਾਨ ਸੁਰੱਖਿਅਤ (ਬੁੱਕ ) ਕਰਨ ਦੀ ਲੋੜ ਹੋਵੇਗੀ। ਯਾਤਰੀਆਂ ਨੂੰ ਕੁਆਰੰਟੀਨ ਫਲਾਈਟ ਸ਼ਡਿਊਲ ਲਈ ਏਅਰਲਾਈਨ ਦੇ ਟਰੈਵਲ ਅਲਰਟ ਪੇਜ ਨੂੰ ਦੇਖਣ ਦੀ ਸਲਾਹ ਦਿੱਤੀ ਗਈ ਹੈ।