ਨਿਊਜ਼ੀਲੈਂਡ ‘ਚ ਲਗਾਤਾਰ ਵਾਪਰ ਰਹੀਆਂ ਲੁੱਟ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਦੌਰਾਨ ਹੁਣ ਲੁੱਟਾਂ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ , ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਹਮਿਲਟਨ ਦੀ ਫਲੈਗਸਟਾਫ ਸੁਪਰਵੈਲਿਊ ਸੁਪਰੈੱਟ ਨੂੰ 12 ਮਹੀਨਿਆਂ ‘ਚ 12 ਵਾਰ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਹੈ। ਇੰਨ੍ਹਾਂ ਹੀ ਲੁੱਟ ਦੀਆਂ ਇੰਨ੍ਹਾਂ ਵਾਰਦਾਤਾਂ ਦੇ ਕਾਰਨ ਡੇਅਰੀ ਮਾਲਕ ਫਾਰੂਕੀ ਨੂੰ ਅਜਿਹਾ ਝਟਕਾ ਲੱਗਿਆ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਰਿਪੋਰਟਾਂ ਮੁਤਾਬਿਕ ਫਾਰੂਕੀ ਦੇ ਜੀਪੀ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਦਿਲ ਦਾ ਦੌਰਾ ਪੈਣ ਦਾ ਕਾਰਨ ਇਹ ਲੁੱਟ ਦੀ ਘਟਨਾ ਹੀ ਸੀ।
