ਨਿਊਜ਼ੀਲੈਂਡ ਵਾਸੀਆਂ ਨਾਲ ਜੁੜੀ ਇੱਕ ਵੱਡੀ ਤੇ ਅਹਿਮ ਖਬਰ ਸਾਹਮਣੇ ਆਈ ਹੈ। ਨਿਊਜ਼ੀਲੈਂਡ ਦੀ ਟਰਾਂਸਪੋਰਟ ਏਜੰਸੀ ਵਾਕਾਕੋਟਾਹੀ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਵੈਲਿੰਗਟਨ ਨੂੰ ਜਾਂਦੇ ਮਕੇਜ਼ ਤੋਂ ਪੀਕਾ ਪੀਕਾ ਤੇ ਪੀਕਾ ਪੀਕਾ ਤੋਂ ਓਟਾਕੀ ਜਾਂਦੇ 2 ਮੇਜਰ ਹਾਈਵੇਜ਼ ‘ਤੇ ਰਫਤਾਰ ਸੀਮਾਂ ਨੂੰ ਵਧਾਕੇ 110 ਕਿਲੋਮੀਟਰ ਕੀਤਾ ਜਾ ਰਿਹਾ ਹੈ। ਰਿਜਨਲ ਰਿਲੈਸ਼ਨਸ਼ਿਪਸ ਡਾਇਰੈਕਟਰ ਐਮਾ ਸਪੀਟ ਨੇ ਕਿਹਾ ਕਿ ਇਸ ਫੈਸਲੇ ਨੂੰ ਇੱਕ ਰੀਵਿਊ ਦੇ ਵਾਂਗ ਦੇਖਿਆ ਜਾਵੇਗਾ।