ਚੀਨ ਦੇ ਇੱਕ ਮੁੰਡੇ ਦੀ ਕਹਾਣੀ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਚੀਨੀ ਮੀਡੀਆ ਮੁਤਾਬਿਕ ਗਿਆਰਾਂ ਸਾਲਾ ਲੜਕਾ ਆਪਣੀ ਦਾਦੀ ਨੂੰ ਮਿਲਣ ਲਈ 24 ਘੰਟੇ ਸਾਈਕਲ ਚਲਾਉਂਦਾ ਰਿਹਾ। ਦਿਲਚਸਪ ਗੱਲ ਇਹ ਹੈ ਕਿ ਇਸ ਮੁੰਡੇ ਨੇ ਅਜਿਹਾ ਆਪਣੀ ਮਾਂ ਦੀ ਸ਼ਿਕਾਇਤ ਕਰਨ ਲਈ ਕੀਤਾ ਸੀ। ਚੀਨ ਦੇ ਇੱਕ ਮੁੰਡੇ ਨੇ ਸਾਈਕਲ ‘ਤੇ 130 ਕਿਲੋਮੀਟਰ ਦਾ ਸਫਰ 24 ਘੰਟਿਆਂ ‘ਚ ਪੂਰਾ ਕਰਕੇ ਸੁਰਖੀਆਂ ਬਟੋਰੀਆਂ ਹਨ।
ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਿਕ ਮੁੰਡਾ ਆਪਣੀ ਮਾਂ ਨਾਲ ਲੜਾਈ ਤੋਂ ਬਾਅਦ ਪਰੇਸ਼ਾਨ ਸੀ। ਇਸ ਤੋਂ ਬਾਅਦ ਉਸ ਨੇ ਆਪਣੀ ਮਾਂ ਦੀ ਸ਼ਿਕਾਇਤ ਆਪਣੀ ਦਾਦੀ ਕੋਲ ਕਰਨ ਦੀ ਯੋਜਨਾ ਬਣਾਈ। ਹਾਲਾਂਕਿ, ਇਸ 11 ਸਾਲ ਦੇ ਲੜਕੇ ਦੀ ਸਮੱਸਿਆ ਇਹ ਸੀ ਕਿ ਉਸਦੀ ਦਾਦੀ ਉਸ ਤੋਂ 130 ਕਿਲੋਮੀਟਰ ਦੂਰ ਰਹਿੰਦੀ ਸੀ। ਇੰਨੀ ਦੂਰੀ ਤੋਂ ਬਾਅਦ ਵੀ ਮੁੰਡਾ ਸਾਈਕਲ ‘ਤੇ ਘਰੋਂ ਨਿਕਲਿਆ।
ਮੀਡੀਆ ਰਿਪੋਰਟਾਂ ਮੁਤਾਬਿਕ 24 ਘੰਟੇ ਲਗਾਤਾਰ ਸਾਈਕਲ ਚਲਾਉਣ ਕਾਰਨ ਲੜਕਾ ਥੱਕ ਗਿਆ ਸੀ, ਜਿਸ ਤੋਂ ਬਾਅਦ ਉਹ ਰਸਤੇ ‘ਚ ਆਰਾਮ ਕਰਨ ਲੱਗਾ। ਉੱਥੋਂ ਲੰਘ ਰਹੇ ਲੋਕਾਂ ਨੇ ਲੜਕੇ ਤੋਂ ਪੁੱਛਗਿੱਛ ਕੀਤੀ, ਜਿਸ ‘ਤੇ ਉਹ ਘਬਰਾ ਗਿਆ। ਫਿਰ ਕਿਸੇ ਨੇ ਪੁਲਿਸ ਨੂੰ ਲੜਕੇ ਬਾਰੇ ਸੂਚਨਾ ਦਿੱਤੀ। ਇਸ ਤੋਂ ਬਾਅਦ ਉਥੇ ਪਹੁੰਚ ਗਏ। ਪੁਲਿਸ ਲੜਕੇ ਨੂੰ ਆਪਣੇ ਨਾਲ ਲੈ ਗਈ। ਆਪਣੇ ਸਫ਼ਰ ਬਾਰੇ ਲੜਕੇ ਨੇ ਦੱਸਿਆ ਕਿ ਉਹ ਕਈ ਥਾਵਾਂ ‘ਤੇ ਰਸਤਾ ਭਟਕ ਗਿਆ ਸੀ, ਜਿਸ ਕਾਰਨ ਉਸ ਨੂੰ ਜ਼ਿਆਦਾ ਸਮਾਂ ਲੱਗ ਗਿਆ। ਉਹ ਆਪਣੀ ਦਾਦੀ ਦੇ ਘਰ ਤੋਂ ਸਿਰਫ਼ ਇੱਕ ਘੰਟੇ ਦੀ ਦੂਰੀ ‘ਤੇ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਲੜਕੇ ਦੀ ਮਾਂ ਘਬਰਾ ਗਈ। ਬੇਟੇ ਨਾਲ ਹੋਏ ਝਗੜੇ ਬਾਰੇ ਮਾਂ ਨੇ ਦੱਸਿਆ ਕਿ ਉਸ ਨੇ ਦਾਦੀ ਦੇ ਘਰ ਜਾਣ ਦੀ ਧਮਕੀ ਦਿੱਤੀ ਸੀ ਪਰ ਮੈਨੂੰ ਲੱਗਾ ਕਿ ਉਹ ਗੁੱਸੇ ‘ਚ ਅਜਿਹਾ ਕਹਿ ਰਿਹਾ ਹੈ। ਦਾਦੀ ਝੇਜਿਆਂਗ ਵਿੱਚ ਰਹਿੰਦੀ ਹੈ, ਜੋ ਇੱਥੋਂ ਕਰੀਬ 150 ਕਿਲੋਮੀਟਰ ਦੂਰ ਹੈ। ਦੱਸ ਦੇਈਏ ਕਿ ਮੁੰਡੇ ਨੂੰ ਸੜਕ ਤੋਂ ਚੁੱਕ ਕੇ ਕਾਰ ਵਿੱਚ ਥਾਣੇ ਲੈ ਜਾਇਆ ਗਿਆ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਥਕਾਵਟ ਕਾਰਨ ਤੁਰਨ ਤੋਂ ਅਸਮਰੱਥ ਸੀ। ਬਾਅਦ ਵਿੱਚ ਸ਼ਾਮ ਨੂੰ ਉਸ ਦੇ ਮਾਤਾ-ਪਿਤਾ ਅਤੇ ਦਾਦੀ ਉਸ ਨੂੰ ਲੈ ਗਏ। ਇਹ ਮੁੰਡਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕ ਇਸ ਮਾਸੂਮ ਦੇ ਕਾਰਨਾਮੇ ‘ਤੇ ਹੈਰਾਨੀ ਪ੍ਰਗਟ ਕਰ ਰਹੇ ਹਨ।