ਇਸ ਸਮੇਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜੋ ਤੁਹਾਨੂੰ ਵੀ ਚਿੰਤਾ ‘ਚ ਪਾ ਦੇਵੇਗੀ। ਦਰਅਸਲ ਸਿਡਨੀ ਦੇ ਉੱਤਰ ‘ਚ ਸਥਿਤ ਲੇਕ ਮਕੁਆਇਰ ਦੇ ਬੁਲਾਰੁ ‘ਚ ਭੈਣ ਨੇ ਆਪਣੀ ਹੀ ਭੈਣ ਦਾ ਕਤਲ ਕਰ ਦਿੱਤਾ ਹੈ। ਇੱਥੇ ਇੱਕ 17 ਸਾਲਾ ਕੁੜੀ ਨੇ ਆਪਣੀ ਹੀ 10 ਸਾਲ ਦੀ ਭੈਣ ਨੂੰ ਚਾਕੂ ਮਾਰਕੇ ਕਤਲ ਕਰ ਦਿੱਤਾ ਹੈ। ਰਿਪੋਰਟਾਂ ਅਨੁਸਾਰ ਜ਼ਖਮੀ ਬੱਚੀ ਨੂੰ ਬਚਾਉਣ ਦੀ ਕੋਸ਼ਿਸ ਵੀ ਕੀਤੀ ਗਈ ਸੀ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ। ਫਿਲਹਾਲ ਇਸ ਮਾਮਲੇ ‘ਚ ਬੱਚੀ ਦੀ 17 ਸਾਲਾ ਵੱਡੀ ਭੈਣ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਕੁੜੀ ਨੇ ਆਪਣੀ ਛੋਟੀ ਭੈਣ ਦੇ ਉੱਪਰ ਇਹ ਹਮਲਾ ਕਿਉਂ ਕੀਤਾ ਇਸ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
