ਬੀਤੀ ਰਾਤ ਆਕਲੈਂਡ ਤੋਂ ਚੋਰੀ ਕੀਤੀਆਂ ਗਈਆਂ ਦੋ ਕਾਰਾਂ ਦੇ ਮਾਮਲੇ ‘ਚ ਪੁਲਿਸ ਨੇ ਦੋਸ਼ੀ ਨੌਜਵਾਨਾਂ ਦੇ ਇੱਕ ਸਮੂਹ ਨੂੰ ਗ੍ਰਿਫਤਾਰ ਕਰ ਲਿਆ ਹੈ। ਇੰਨਾਂ ਵਿੱਚ ਇੱਕ 10 ਸਾਲ ਦਾ ਬੱਚਾ ਵੀ ਸ਼ਾਮਿਲ ਹੈ। ਪੁਲਿਸ ਮੁਤਾਬਿਕ ਇਹ ਸਾਰੇ ਨੌਜਵਾਨ 10 ਤੋਂ 16 ਸਾਲ ਦੀ ਉਮਰ ਦੇ ਹਨ। ਸਾਰੇ ਸੱਤਾਂ ਨੌਜਵਾਨਾਂ ਨੂੰ ਯੂਥ ਏਡ ਲਈ ਰੈਫਰ ਕਰ ਦਿੱਤਾ ਗਿਆ ਹੈ। ਆਕਲੈਂਡ ਸਿਟੀ ਈਸਟ ਏਰੀਆ ਪ੍ਰੀਵੈਨਸ਼ਨ ਮੈਨੇਜਰ ਇੰਸਪੈਕਟਰ ਰੇਚਲ ਡੋਲਹੇਗੁਏ ਨੇ ਕਿਹਾ ਕਿ, “ਇਹ ਸਾਡੀਆਂ ਪੁਲਿਸ ਟੀਮਾਂ ਵੱਲੋਂ ਅਪਰਾਧੀਆਂ ਨੂੰ ਜਵਾਬਦੇਹ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਇੱਕ ਵਧੀਆ ਉਦਾਹਰਣ ਸੀ।”
