ਇੱਕ ਅਪਾਰਟਮੈਂਟ ਬਲਾਕ ਵਿੱਚ ਅੱਗ ਲੱਗਣ ਤੋਂ ਬਾਅਦ ਆਕਲੈਂਡ ਦੇ ਸੀਬੀਡੀ ਵਿੱਚ ਮਾਊਂਟ ਸਟ੍ਰੀਟ ਨੂੰ ਬੰਦ ਕਰ ਦਿੱਤਾ ਗਿਆ ਹੈ। ਫਾਇਰ ਐਂਡ ਐਮਰਜੈਂਸੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਾਮ 7 ਵਜੇ ਤੋਂ ਠੀਕ ਪਹਿਲਾਂ 12 ਮੰਜ਼ਿਲਾ ਇਮਾਰਤ ਵਿੱਚ ਬੁਲਾਇਆ ਗਿਆ ਸੀ। 40 ਤੋਂ ਵੱਧ ਫਾਇਰਫਾਈਟਰਜ਼ ਨੇ ਇਸ ਅਪ੍ਰੇਸ਼ਨ ‘ਚ ਹਿੱਸਾ ਲਿਆ ਅਤੇ 10ਵੀਂ ਮੰਜ਼ਿਲ ਦੇ ਅਪਾਰਟਮੈਂਟ ‘ਤੇ ਲੱਗੀ ਅੱਗ ਨੂੰ ਬੁਝਾਇਆ ਗਿਆ। ਰਿਪੋਰਟਾਂ ਮੁਤਾਬਿਕ ਇਸ ਦੌਰਾਨ ਸੇਂਟ ਜੌਨਜ਼ ਐਂਬੂਲੈਂਸ ਨੇ ਇੱਕ ਵਿਅਕਤੀ ਦੀ ਮਦਦ ਕੀਤੀ ਜੋ ਅਪਾਰਟਮੈਂਟ ਵਿੱਚ ਸੀ। ਸ ਮਗਰੋਂ ਇਮਾਰਤ ਦੇ ਵਸਨੀਕਾਂ ਨੂੰ ਵਾਪਿਸ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ।
