ਸਿਹਤ ਮੰਤਰਾਲੇ ਨੇ ਘੋਸ਼ਣਾ ਕੀਤੀ ਹੈ ਕਿ ਨਿਊਜ਼ੀਲੈਂਡ ਵਿੱਚ ਪਿਛਲੇ ਦੋ ਦਿਨਾਂ ਵਿੱਚ ਕੁੱਲ 105 ਨਵੇਂ ਕਮਿਊਨਿਟੀ ਕੋਵਿਡ -19 ਕੇਸ ਦਰਜ ਕੀਤੇ ਗਏ ਹਨ। ਸਰਹੱਦ ‘ਤੇ ਓਮੀਕਰੋਨ ਦੇ ਦੋ ਨਵੇਂ ਕੇਸ ਵੀ ਪਾਏ ਗਏ ਹਨ। ਜਿਸ ਤੋਂ ਬਾਅਦ ਕੁੱਲ ਮਾਮਲੇ 90 ਹੋ ਗਏ ਹਨ। ਆਕਲੈਂਡ ਸਿਟੀ ਹਸਪਤਾਲ ਵਿੱਚ ਪਿਛਲੇ 48 ਘੰਟਿਆਂ ਵਿੱਚ ਵਾਇਰਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਨਵੇਂ ਕਮਿਊਨਿਟੀ ਕੇਸ ਆਕਲੈਂਡ (71), ਵਾਈਕਾਟੋ (7), ਬੇ ਆਫ ਪਲੇਨਟੀ (22), ਲੇਕਸ (4) ਅਤੇ ਹਾਕਸ ਬੇ (1) ਵਿੱਚ ਦਰਜ ਕੀਤੇ ਗਏ ਹਨ।
ਹਾਕਸ ਬੇ ਕੇਸ ਦੀ ਘੋਸ਼ਣਾ ਪਹਿਲਾਂ ਸ਼ੁੱਕਰਵਾਰ ਨੂੰ ਕੀਤੀ ਗਈ ਸੀ ਪਰ ਸ਼ਾਮਿਲ ਐਤਵਾਰ ਦੀ ਗਿਣਤੀ ਵਿੱਚ ਕੀਤਾ ਗਿਆ ਹੈ। ਇਸ ਸਮੇਂ 43 ਲੋਕ ਵਾਇਰਸ ਕਾਰਨ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚ ਪੰਜ ਇੱਕ ਇੰਟੈਂਸਿਵ ਕੇਅਰ ਜਾਂ ਉੱਚ ਨਿਰਭਰਤਾ ਯੂਨਿਟ ਅਧੀਨ ਹਨ। ਮੰਤਰਾਲੇ ਨੇ ਇਹ ਵੀ ਕਿਹਾ ਕਿ ਪਿਛਲੇ ਦੋ ਦਿਨਾਂ ਵਿੱਚ MIQ ਵਿੱਚ 33 ਨਵੇਂ ਕੇਸ ਦਰਜ ਕੀਤੇ ਗਏ ਹਨ।
ਇਹ ਕੇਸ ਯੂਕੇ, ਅਮਰੀਕਾ, ਫਿਲੀਪੀਨਜ਼, ਸਾਊਦੀ ਅਰਬ, ਸ੍ਰੀਲੰਕਾ, ਮਾਲਦੀਵ, ਸੰਯੁਕਤ ਅਰਬ ਅਮੀਰਾਤ, ਇਜ਼ਰਾਈਲ, ਆਸਟ੍ਰੇਲੀਆ, ਮਾਰੀਸ਼ਸ, ਭਾਰਤ, ਫਿਜੀ, ਤੁਰਕੀ, ਕਤਰ, ਪਾਕਿਸਤਾਨ ਅਤੇ ਸਿੰਗਾਪੁਰ ਤੋਂ ਆਏ ਸਨ। ਸ਼ੁੱਕਰਵਾਰ ਨੂੰ, 49 ਕਮਿਊਨਿਟੀ ਮਾਮਲਿਆਂ ਦੀ ਘੋਸ਼ਣਾ ਕੀਤੀ ਗਈ ਸੀ।