ਐਤਵਾਰ ਨੂੰ ਕਮਿਊਨਿਟੀ ਵਿੱਚ 103 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ, ਨਿਊਜ਼ੀਲੈਂਡ ਸਿਹਤ ਮੰਤਰਾਲੇ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਨਵੇਂ ਕੇਸ ਆਕਲੈਂਡ (86), ਵਾਈਕਾਟੋ (9), ਨੌਰਥਲੈਂਡ (2), ਬੇ ਆਫ ਪਲੇਨਟੀ (3), ਲੇਕਸ (1), ਅਤੇ ਕੈਂਟਰਬਰੀ (2) ਵਿੱਚ ਦਰਜ ਕੀਤੇ ਗਏ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਨੈਲਸਨ-ਤਸਮਾਨ ਵਿੱਚ ਇੱਕ ਕੇਸ, ਅਤੇ ਤਰਨਾਕੀ ਵਿੱਚ ਇੱਕ ਕੇਸ ਹੈ ਜਿਨ੍ਹਾਂ ਨੂੰ ਸੋਮਵਾਰ ਦੇ ਕੁੱਲ ਕੇਸਾਂ ਵਿੱਚ ਜੋੜਿਆ ਜਾਵੇਗਾ। ਤਰਨਾਕੀ ਡੀਐਚਬੀ ਦੁਆਰਾ ਰਾਤੋ ਰਾਤ ਤਰਨਾਕੀ ਕੇਸ ਦੀ ਘੋਸ਼ਣਾ ਕੀਤੀ ਗਈ ਸੀ।
ਪਿਛਲੇ 24 ਘੰਟਿਆਂ ਵਿੱਚ ਕੋਵਿਡ ਦੇ ਇੱਕ ਹੋਰ ਮਰੀਜ਼ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਭਾਵ ਹੁਣ 61 ਮਰੀਜ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚ ਤਿੰਨ ਇੰਟੈਂਸਿਵ ਕੇਅਰ ਜਾਂ ਉੱਚ ਨਿਰਭਰਤਾ ਯੂਨਿਟ ਅਧੀਨ ਹਨ। ਮੌਜੂਦਾ ਕਮਿਊਨਿਟੀ ਪ੍ਰਕੋਪ ਵਿੱਚ ਹੁਣ 9714 ਕੇਸ ਹੋ ਚੁੱਕੇ ਹਨ ਅਤੇ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਨਿਊਜ਼ੀਲੈਂਡ ‘ਚ 12,515 ਕੁੱਲ ਪੁਸ਼ਟੀ ਕੀਤੇ ਕੇਸ ਹਨ।