ਕਸਟਮਜ਼ ਨੇ ਬੀਤੇ ਹਫਤੇ ਦੇ ਅੰਤ ਵਿੱਚ ਆਕਲੈਂਡ ਹਵਾਈ ਅੱਡੇ ‘ਤੇ ਅੰਦਾਜ਼ਨ 101 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ, ਜੋ ਕਿ ਨਿਊਜ਼ੀਲੈਂਡ ਹਵਾਈ ਅੱਡੇ ‘ਤੇ ਸਭ ਤੋਂ ਵੱਡੀ ਬਰਾਮਦਗੀ ਮੰਨੀ ਜਾ ਰਹੀ ਹੈ। ਅਧਿਕਾਰੀਆਂ ਨੇ 15 ਫਰਵਰੀ ਨੂੰ ਹਵਾਈਅਨ ਏਅਰਲਾਈਨਜ਼ ਦੀ ਉਡਾਣ ਰਹੀ ਪਹੁੰਚਣ ਵਾਲੇ ਯਾਤਰੀਆਂ ਦੇ ਬੈਗਾਂ ਦੀ ਜਾਂਚ ਦੌਰਾਨ ਇਹ ਕੋਕੀਨ ਲੱਭੀ ਸੀ। ਕੋਕੀਨ ਦੀ ਇਸ ਮਾਤਰਾ ਦਾ ਅੰਦਾਜ਼ਾ NZ$35.4 ਮਿਲੀਅਨ ਹੈ ਅਤੇ ਇਹ ਨਿਊਜ਼ੀਲੈਂਡ ਵਾਸੀਆਂ ਨੂੰ ਸਮਾਜਿਕ ਨੁਕਸਾਨ ਅਤੇ ਲਾਗਤ ਵਿੱਚ NZ$37.8 ਮਿਲੀਅਨ ਤੱਕ ਦਾ ਹੋਣ ਦਾ ਅਨੁਮਾਨ ਹੈ। ਕਸਟਮ ਬਾਰਡਰ ਓਪਰੇਸ਼ਨ ਗਰੁੱਪ ਮੈਨੇਜਰ ਡਾਨਾ ਮੈਕਡੋਨਲਡ ਨੇ ਇਸ ਜ਼ਬਤੀ ਦਾ ਸਿਹਰਾ ਫਰੰਟਲਾਈਨ ਅਫਸਰਾਂ ਦੀ “ਚੌਕਸੀ ਅਤੇ ਚੁਸਤੀ” ਨੂੰ ਦਿੱਤਾ।
