[gtranslate]

ਨਿਊਜ਼ੀਲੈਂਡ ‘ਚ ਸੋਮਵਾਰ ਨੂੰ 101 ਨਵੇਂ ਕਮਿਊਨਿਟੀ ਕੋਵਿਡ ਕੇਸਾਂ ਦੀ ਹੋਈ ਪੁਸ਼ਟੀ

101 new community cases today

ਸੋਮਵਾਰ ਨੂੰ ਕਮਿਊਨਿਟੀ ਵਿੱਚ 101 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ, ਨਿਊਜ਼ੀਲੈਂਡ ਸਿਹਤ ਮੰਤਰਾਲੇ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਨਵੇਂ ਕੇਸ ਆਕਲੈਂਡ (97), ਬੇ ਆਫ ਪਲੇਨਟੀ (1), ਤਰਨਾਕੀ (1), ਨੈਲਸਨ-ਤਸਮਾਨ (1) ਅਤੇ ਕੈਂਟਰਬਰੀ (1) ਵਿੱਚ ਦਰਜ ਕੀਤੇ ਗਏ ਹਨ। ਤਰਨਾਕੀ ਅਤੇ ਨੈਲਸਨ-ਤਸਮਾਨ ਦੋਵਾਂ ਕੇਸਾਂ ਦੀ ਘੋਸ਼ਣਾ ਹਫਤੇ ਦੇ ਅੰਤ ਵਿੱਚ ਕੀਤੀ ਗਈ ਸੀ। ਇਸ ਸਮੇ ਵਾਇਰਸ ਨਾਲ ਪੀੜਤ 61 ਲੋਕ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ ਚਾਰ ਇੰਟੈਂਸਿਵ ਕੇਅਰ ਜਾਂ ਇੱਕ ਉੱਚ ਨਿਰਭਰਤਾ ਯੂਨਿਟ ਅਧੀਨ ਹੈ।

ਉੱਥੇ ਹੀ ਕੈਬਨਿਟ ਅੱਜ ਦੇਸ਼ ਦੀ ਟ੍ਰੈਫਿਕ ਲਾਈਟ ਸੈਟਿੰਗਾਂ ਦੀ ਸਮੀਖਿਆ ਕਰ ਰਹੀ ਹੈ, ਜਿਸਦੀ ਘੋਸ਼ਣਾ ਸ਼ਾਮ 4 ਵਜੇ ਹੋਵੇਗੀ। ਸੋਮਵਾਰ ਨੂੰ MIQ ਵਿੱਚ ਵੀ ਦੋ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾ ਐਤਵਾਰ ਨੂੰ, 103 ਕਮਿਊਨਿਟੀ ਕੇਸਾਂ ਦੀ ਘੋਸ਼ਣਾ ਕੀਤੀ ਗਈ ਸੀ।

 

Leave a Reply

Your email address will not be published. Required fields are marked *