ਅਮਰੀਕਾ ਵਿੱਚ ਬੰਦੂਕ ਲੈਣਾ ਇੰਨਾ ਆਮ ਹੈ ਕਿ ਬੱਚੇ ਵੀ ਸਕੂਲ ਵਿਚ ਬੰਦੂਕ ਲੈ ਕੇ ਪਹੁੰਚਣ ਲੱਗੇ ਨੇ। ਹੁਣ ਪੁਲਿਸ ਨੇ ਇੱਕ 10 ਸਾਲਾ ਬੱਚੇ ਨੂੰ ਹਿਰਾਸਤ ਵਿੱਚ ਲਿਆ ਹੈ, ਜੋ ਆਪਣੇ ਸਕੂਲ ਵਿੱਚ ਬੰਦੂਕ ਲੈ ਕੇ ਪਹੁੰਚਿਆ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਬੱਚਾ ਸਕੂਲ ਦੇ ਮੈਦਾਨ ਵਿੱਚ ਬੰਦੂਕ ਤਾਣ ਰਿਹਾ ਸੀ ਜਦੋਂ ਸਕੂਲ ਸਟਾਫ ਨੇ ਉਸ ਨੂੰ ਦੇਖਿਆ ਅਤੇ ਪੁਲਿਸ ਨੂੰ ਬੁਲਾਇਆ। ਵਾਲਡੋ ਕਾਉਂਟੀ ਪੁਲਿਸ ਨੇ ਕਿਹਾ ਕਿ ਰਾਹਤ ਵਾਲੀ ਗੱਲ ਹੈ ਕਿ ਕੋਈ ਜ਼ਖਮੀ ਨਹੀਂ ਹੋਇਆ ਹੈ।
ਪੁਲਿਸ ਨੇ ਦੱਸਿਆ ਕਿ ਸਕੂਲ ਦੇ ਕੰਪਾਊਂਡ ‘ਤੇ ਇੱਕ ਬੱਚੇ ਦੇ ਹੱਥ ‘ਚ ਬੰਦੂਕ ਹੋਣ ਦੀ ਕਾਲ ਤੋਂ ਬਾਅਦ ਅਧਿਕਾਰੀ ਸਵੇਰੇ 9 ਵਜੇ ਮੁਨਰੋ ਦੇ ਮੋਨਰੋ ਐਲੀਮੈਂਟਰੀ ਸਕੂਲ ‘ਚ ਪਹੁੰਚੇ ਸਨ, ਬੱਚੇ ਤੋਂ ਬੰਦੂਕ ਲੈ ਲਈ ਅਤੇ ਪੁਲਸ ਬੱਚੇ ਨੂੰ ਆਪਣੇ ਨਾਲ ਲੈ ਗਈ। ਪੁਲਿਸ ਨੇ ਕਿਹਾ ਕਿ ਬੰਦੂਕ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਸਕੂਲ ਸਟਾਫ਼ ਦੇ ਨਾਲ ਮਿਲ ਅਧਿਕਾਰੀਆਂ ਨੇ ਬੱਚੇ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਬਾਰੇ ਹੋਰ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮੋਨਰੋ 900 ਲੋਕਾਂ ਦੀ ਆਬਾਦੀ ਵਾਲਾ ਇੱਕ ਛੋਟਾ ਜਿਹਾ ਸ਼ਹਿਰ ਹੈ, ਜੋ ਕਿ ਪੋਰਟਲੈਂਡ ਤੋਂ ਲਗਭਗ 160 ਕਿਲੋਮੀਟਰ ਦੂਰ ਹੈ।