ਕਸਟਮਜ਼ ਵਿਭਾਗ ਨੇ ਆਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬੈਗੇਜ ਕੈਰੋਜ਼ਲ ਦੇ ਨੇੜੇ ਦੋ ਛੱਡੇ ਹੋਏ ਡਫਲ ਬੈਗਾਂ ਵਿੱਚੋਂ ਅੰਦਾਜ਼ਨ 28.5 ਕਿਲੋਗ੍ਰਾਮ ਮੈਥਾਮਫੇਟਾਮਾਈਨ ਜ਼ਬਤ ਕੀਤੀ ਹੈ। ਆਮਦ ਵਾਲੇ ਖੇਤਰ ਵਿੱਚ ਰੁਟੀਨ ਚੈਕਿੰਗ ਕਰ ਰਹੇ ਅਧਿਕਾਰੀਆਂ ਨੇ ਦੋ ਬੈਗ ਦੇਖੇ ਸਨ।
ਜਦੋਂ ਡਫਲ ਬੈਗਾਂ ਦੀ ਜਾਂਚ ਕੀਤੀ ਗਈ ਤਾਂ ਵਿੱਚੋਂ 14 ਮੈਥਾਮਫੇਟਾਮਾਈਨ ਦੇ ਪੈਕੇਜ ਮਿਲੇ। ਮੇਥਾਮਫੇਟਾਮਾਈਨ ਦੀ ਇਸ ਮਾਤਰਾ ਦਾ NZ $10.7 ਮਿਲੀਅਨ ਤੱਕ ਦਾ ਸੜਕੀ ਮੁੱਲ ਹੋਣਾ ਸੀ।