ਕੀ ਤੁਸੀ ਕਦੇ ਸੁਣਿਆ ਹੈ ਕਿ 9 ਦਿਨ ਕੰਮ ਕਰਨ ਤੇ 10ਵੇਂ ਦਿਨ ਦੀ ਤਨਖਾਹ ਮੁਫਤ ‘ਚ ਮਿਲਦੀ ਹੈ ? ਤੁਹਾਨੂੰ ਦੱਸ ਦੇਈਏ ਕਿ ਅਜਿਹਾ ਹੋ ਰਿਹਾ ਹੈ ਨਿਊਜ਼ੀਲੈਂਡ ਵਿੱਚ| ਦਰਅਸਲ ਅਕਾਉਂਟਿੰਗ ਕੰਪਨੀ ਗ੍ਰਾਂਟਥਾਰਟਨ ਨਿਊਜ਼ੀਲੈਂਡ ਕੰਪਨੀ ਨੇ ਆਪਣੇ ਕਰਮਚਾਰੀਆਂ ਦੀ ਮਾਨਸਿਕ ਸਿਹਤ ਨੂੰ ਠੀਕ ਤੇ ਉਨ੍ਹਾਂ ਨੂੰ ਖੁਸ਼ ਰੱਖਣ ਦੇ ਲਈ ਇਹ ਨਵਾਂ ਨਿਯਮ ਲਾਗੂ ਕੀਤਾ ਹੈ| ਨਿਯਮ ਇਹ ਹੈ ਕਿ ਕਰਮਚਾਰੀਆਂ ਨੂੰ ਹਰ 15 ਦਿਨਾਂ ‘ਚ 9 ਦਿਨ ਕੰਮ ਕਰਨ ਮਗਰੋਂ ਵੀ 10ਵੇਂ ਦਿਨ ਦੀ ਤਨਖਾਹ ਮੁਫਤ ਦਿੱਤੀ ਜਾਏਗੀ।
ਅਹਿਮ ਗੱਲ ਇਹ ਹੈ ਕਿ ਇਸ ਤੋਂ ਪਹਿਲਾ ਕਦੇ ਵੀ ਕਿਸੇ ਕੰਪਨੀ ਦੇ ਵੱਲੋਂ ਅਜਿਹਾ ਕੋਈ ਨਿਯਮ ਲਾਗੂ ਨਹੀਂ ਕੀਤਾ ਗਿਆ ਹੁਣ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਕੀ ਇਸ ਨਿਯਮ ਨਾਲ ਕਰਮਚਾਰੀ ਖੁਸ਼ ਹੋਕੇ ਕੰਮ ਕਰਨਗੇ |