ਸ਼ਨੀਵਾਰ ਦੀ ਰਾਤ ਨੂੰ ਵੰਗਾਨੁਈ ਵਿੱਚ ਇੱਕ “boy racer event” ਨੂੰ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਸੱਤ ਲੋਕਾਂ ‘ਤੇ ਦੋਸ਼ ਲਗਾਇਆ ਗਿਆ ਹੈ ਅਤੇ 10 ਕਾਰਾਂ ਜ਼ਬਤ ਕੀਤੀਆਂ ਗਈਆਂ ਹਨ। ਤਰਨਾਕੀ, ਰੁਏਪੇਹੂ, ਮਾਨਵਾਤੂ, ਹੋਰੋਹੇਨੁਆ ਅਤੇ ਤਾਰਾਰੂਆ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਨੇ “planned boy racer event” ਨੂੰ ਰੋਕਣ ਲਈ ਇੱਕ ਪੁਲਿਸ ਸਟਿੰਗ, ਓਪਰੇਸ਼ਨ ਸਵੈਰਮ ਦੇ ਹਿੱਸੇ ਵਜੋਂ ਵਾਂਗਾਨੁਈ ‘ਚ ਇਹ ਕਾਰਵਾਈ ਕੀਤੀ ਹੈ।
ਇੰਸਪੈਕਟਰ ਨੀਲ ਫੋਰਲੋਂਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਅਧਿਕਾਰੀ ਨਿਆਂ ਮੰਤਰਾਲੇ ਦੇ ਬੇਲਿਫ ਅਤੇ VTNZ ਤੋਂ ਵਾਹਨ ਇੰਸਪੈਕਟਰਾਂ ਦੇ ਨਾਲ, ਹੋਰਾਈਜ਼ਨਜ਼ ਰੀਜਨਲ ਕੌਂਸਲ ਦਾ ਵੀ ਸਮਰਥਨ ਸੀ। ਉਨ੍ਹਾਂ ਅੱਗੇ ਕਿਹਾ ਕਿ, “ਅਸੀਂ ਆਪਣੀਆਂ ਸੜਕਾਂ ‘ਤੇ ਸਮਾਜ ਵਿਰੋਧੀ ਵਿਵਹਾਰ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖਾਂਗੇ ਜੋ ਅਪਰਾਧ ਕਰਨ ਦੇ ਇਰਾਦੇ ‘ਚ ਹਨ। ਸੜਕ ਪੁਲਿਸਿੰਗ ਹਰ ਕਿਸੇ ਦੀ ਜ਼ਿੰਮੇਵਾਰੀ ਹੈ – ਇਸ ਲਈ ਅਸੀਂ ਵੱਖੋ-ਵੱਖਰੇ ਖੇਤਰਾਂ ਅਤੇ ਵੱਖ-ਵੱਖ ਕਾਰਜ ਸਮੂਹਾਂ ਤੋਂ ਸਟਾਫ ਨੂੰ ਇਸ ਕਾਰਵਾਈ ਨੂੰ ਚਲਾਉਣ ਲਈ ਲਿਆਏ ਸੀ ਕਿਉਂਕ ਅਸੀਂ Whanganui ਦੀਆਂ ਸੜਕਾਂ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਭਾਈਵਾਲਾਂ ਨਾਲ ਕੰਮ ਕਰ ਰਹੇ ਹਾਂ।”
ਇਸ ਕਾਰਵਾਈ ਦੌਰਾਨ 10 ਵਾਹਨ ਜ਼ਬਤ ਕੀਤੇ ਗਏ ਹਨ। ਫੋਰਲੌਂਗ ਨੇ ਕਿਹਾ ਕਿ ਇੱਕ ਚੋਰੀ ਹੋਈ ਗੱਡੀ ਬਰਾਮਦ ਕੀਤੀ ਗਈ ਹੈ। ਉੱਥੇ ਹੀ ਲਗਭਗ 150 ਉਲੰਘਣਾ ਨੋਟਿਸ ਦਿੱਤੇ ਗਏ।