ਨਿਊ ਸਾਊਥ ਵੇਲਜ਼ ਪੁਲਿਸ ਨੇ ਇੱਕ ਕਤਲ ਮਾਮਲੇ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਦਰਅਸਲ ਸਿਡਨੀ ‘ਚ ਕੁੱਝ ਸਾਲ ਪਹਿਲਾਂ ਕਤਲ ਕੀਤੀ ਗਈ ਭਾਰਤੀ ਮੂਲ ਦੀ ਮਹਿਲਾ ਦੇ ਕਤਲ ਦੀ ਗੁੱਥੀ ਸੁਲਝਾਉਣ ਲਈ ਮੱਦਦ ਕਰਨ ਵਾਲੇ ਨੂੰ ਪੁਲਿਸ ਨੇ $1 ਮਿਲੀਅਨ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਭਾਰਤੀ ਮੂਲ ਦੀ ਪ੍ਰਭਾ ਅਰੁਣ ਕੁਮਾਰ ਦਾ ਜਦੋਂ ਉਸਦੀ ਹੀ ਰਿਹਾਇਸ਼ ‘ਤੇ ਕਤਲ ਹੋਇਆ ਸੀ ਓਦੋਂ ਉਹ ਆਪਣੇ ਪਤੀ ਨਾਲ ਇੰਡੀਆ ਗੱਲ ਕਰ ਰਹੀ ਸੀ। ਅਹਿਮ ਗੱਲ ਇਹ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਪ੍ਰਭਾ ਦਾ ਬੰਗਲੌਰ ਰਹਿੰਦਾ ਪਤੀ ਅਰੁਣ ਕੁਮਾਰ ਇਸ ਮਾਮਲੇ ਵਿੱਚ ਪਰਸਨ ਆਫ ਇਨਟਰਸਟ ਹੈ। ਪੁਲਿਸ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਕਤਲ ਲੁੱਟ ਦੀ ਮਨਸ਼ਾ, ਨਸਲੀ ਵਿਤਕਰਾ ਜਾਂ ਕੋਈ ਹੋਰ ਅਜਿਹੇ ਕਾਰਨ ਕਰਕੇ ਨਹੀਂ ਹੋਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਟਾਰਗੇਟਡ ਕਿਿਲੰਗ ਦਾ ਮਾਮਲਾ ਹੈ। ਪੁਲਿਸ ਨੇ ਹੁਣ ਵੱਡਾ ਐਲਾਨ ਕਰਦਿਆਂ ਕਿਹਾ ਕਿ ਕਤਲ ਮਾਮਲੇ ਨੂੰ ਸੁਲਝਾਉਣ ਲਈ ਮੱਦਦ ਕਰਨ ਵਾਲਾ ਭਾਵੇਂ ਭਾਰਤ ਤੋਂ ਵੀ ਹੋਏ ਤਾਂ ਵੀ ਉਸ ਨੂੰ ਇਹ ਇਨਾਮੀ ਰਾਸ਼ੀ ਦਿੱਤੀ ਜਾਏਗੀ।