ਜੁਲਾਈ ਮਹੀਨੇ ਦੀ ਸ਼ੁਰੂਆਤ ਹੁੰਦਿਆਂ ਹੀ ਦੇਸ਼ ‘ਚ ਕਈ ਨਿਯਮਾਂ ‘ਚ ਵੀ ਬਦਲਾਅ ਹੋ ਗਿਆ ਹੈ। ਨਿਊਜ਼ੀਲੈਂਡ ਸਰਕਾਰ ਵੱਲੋਂ ਕੀਤੇ ਗਏ ਇੰਨ੍ਹਾਂ ਬਦਲਾਵਾਂ ਦਾ ਸਿੱਧਾ ਅਸਰ ਤੁਹਾਡੀ ਜ਼ਿੰਦਗੀ ‘ਤੇ ਪਏਗਾ। ਪਹਿਲਾਂ ਫੈਸਲਾ ਤੁਹਾਡੇ ਲਈ ਮਹਿੰਗਾਈ ਤੋਂ ਰਾਹਤ ਦਵਾਉਣ ਵਾਲਾ ਹੈ ਦਰਅਸਲ ਸਰਕਾਰ ਨੇ ਆਕਲੈਂਡ ਰੀਜਨਲ ਫਿਊਲ ਟੈਕਸ 1 ਤਰੀਕ ਤੋਂ ਬੰਦ ਕਰ ਦਿੱਤਾ ਹੈ ਜਿਸ ਕਾਰਨ ਆਕਲੈਂਡ ਵਾਸੀਆਂ ਨੂੰ 11.5 ਸੈਂਟ ਪ੍ਰਤੀ ਲੀਟਰ ਪੈਟਰੋਲ ਸਸਤਾ ਮਿਲੇਗਾ। ਇਸ ਤੋਂ ਅਗਲਾ ਫੈਸਲਾ ਜੇਬ ‘ਤੇ ਭਾਰ ਵਧਾਉਣ ਵਾਲਾ ਹੈ ਕਿਉਂਕ ਹੁਣ ਡਾਕਟਰ ਦੀ ਪਰਚੀ ‘ਤੇ $5 ਲੱਗਣੇ ਸ਼ੁਰੂ ਹੋ ਗਏ ਹਨ, ਜੋ ਸਿਰਫ 65 ਸਾਲ ਤੋਂ ਉੱਪਰ ਜਾ 14-17 ਸਾਲ ਤੋਂ ਘੱਟ ਉਮਰ (ਜੋ ਕਮਿਊਨਿਟੀ ਕਾਰਡ ਹੋਲਡਰ ‘ਤੇ ਡਿਪੈਂਡੈਂਟ ਹੋਣਗੇ) ਵਾਲਿਆਂ ਨੂੰ ਇੱਥੇ ਛੋਟ ਦਿੱਤੀ ਗਈ ਹੈ। ਅਗਲਾ ਫੈਸਲਾ ਕਰਜ਼ੇ ਨਾਲ ਜੁੜਿਆ ਹੋਇਆ ਹੈ ਨਵੇਂ ਨਿਯਮ ਮੁਤਾਬਿਕ ਡੈਬਟ ਟੂ ਇਨਕਮ ਰੈਸ਼ੋ ਨੂੰ ਘਟਾ ਦਿੱਤਾ ਗਿਆ ਹੈ, ਭਾਵ ਹੁਣ ਘਰਾਂ ‘ਤੇ ਮਿਲਣ ਵਾਲੇ ਕਰਜੇ ਦੀ ਸੀਮਾ ਘੱਟ ਗਈ ਹੈ। ਸਿਰਫ 20 ਫੀਸਦੀ ਦੇਸ਼ ਵਾਸੀ ਹੀ ਕਮਾਈ ਦਾ 6 ਗੁਣਾ ਕਰਜਾ ਹਾਸਿਲ ਕਰ ਸਕਣਗੇ। ਉੱਥੇ ਹੀ ਪੇਡ ਪੈਰੇਂਟਲ ਲੀਵ ਵਧਾਕੇ $754.87 ਕਰ ਦਿੱਤੀ ਗਈ ਹੈ।
![1 july rule changes in nz](https://www.sadeaalaradio.co.nz/wp-content/uploads/2024/07/WhatsApp-Image-2024-07-01-at-11.56.37-PM-950x534.jpeg)