ਬੁੱਧਵਾਰ ਦੁਪਹਿਰ ਪੂਰਬੀ ਆਕਲੈਂਡ ਦੇ ਇੱਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਦਕਿ ਕਈ ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਨੇ ਦੱਸਿਆ ਕਿ ਗੋਲਫਲੈਂਡਜ਼ ਡਾ ਦੇ ਕੋਨੇ ‘ਤੇ ਬੋਟਨੀ ਰੋਡ ‘ਤੇ ਦੁਪਹਿਰ 3 ਵਜੇ ਤੋਂ ਠੀਕ ਪਹਿਲਾਂ ਇੱਕ ਹਾਦਸਾ ਵਾਪਰਿਆ ਸੀ। ਸੇਂਟ ਜੌਨ ਨੇ ਕਿਹਾ ਕਿ ਐਂਬੂਲੈਂਸ ਅਧਿਕਾਰੀ ਪੰਜ ਮਰੀਜ਼ਾਂ ਨੂੰ ਮਿਡਲਮੋਰ ਹਸਪਤਾਲ ਲੈ ਕੇ ਗਏ ਸਨ – ਜਿਨ੍ਹਾਂ ਵਿਚੋਂ ਦੋ ਗੰਭੀਰ ਹਾਲਤ ਵਿੱਚ ਸਨ ਅਤੇ ਤਿੰਨ ਮੱਧਮ ਹਾਲਤ ਵਿੱਚ ਸਨ।
![1 dead multiple injured](https://www.sadeaalaradio.co.nz/wp-content/uploads/2023/06/328a3f3a-af07-41e4-9aa6-2d727d9207d3-950x499.jpg)