ਸ਼ੁੱਕਰਵਾਰ ਨੂੰ ਆਕਲੈਂਡ ਦੇ North Shore ‘ਚ ਦੇਰ ਰਾਤ ਹੋਏ ਹਾਦਸੇ ਤੋਂ ਬਾਅਦ ਪੰਜ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ‘ਚੋਂ ਦੋ ਦੀ ਹਾਲਤ ਗੰਭੀਰ ਹੈ, ਜੋ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ ਅਤੇ ਇਸ ਤੋਂ ਇਲਾਵਾ ਹਾਕਸ ਬੇਅ ਵਿੱਚ ਰਾਤੋ ਰਾਤ ਇੱਕ ਸਿੰਗਲ-ਕਾਰ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ ਹੈ। ਸੇਂਟ ਜੌਹਨ ਨੇ ਕਿਹਾ ਕਿ ਫੋਰੈਸਟ ਹਿੱਲ ਵਿੱਚ ਈਸਟ ਕੋਸਟ ਰੋਡ ‘ਤੇ ਦੋ ਕਾਰਾਂ ਦੀ ਟੱਕਰ ਤੋਂ ਬਾਅਦ ਸਾਰੇ ਪੰਜਾਂ ਨੂੰ ਰਾਤ 11 ਵਜੇ ਤੋਂ ਠੀਕ ਪਹਿਲਾਂ ਆਕਲੈਂਡ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਸੀ।
ਫਾਇਰਫਾਈਟਰਜ਼ ਨੂੰ ਦੋ ਜ਼ਖਮੀ ਲੋਕਾਂ ਨੂੰ ਮਲਬੇ ਤੋਂ ਬਾਹਰ ਕੱਢਣਾ ਪਿਆ। ਦੋ ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬਾਕੀ ਤਿੰਨ ਲੋਕਾਂ ਦੀ ਹਾਲਤ ਗੰਭੀਰ, ਦਰਮਿਆਨੀ ਅਤੇ ਮਾਮੂਲੀ ਹੈ। ਉਨ੍ਹਾਂ ਨੂੰ ਆਕਲੈਂਡ ਸਿਟੀ ਹਸਪਤਾਲ ਅਤੇ ਨੌਰਥ ਸ਼ੋਰ ਹਸਪਤਾਲ ਲਿਜਾਇਆ ਗਿਆ ਹੈ।