ਆਕਲੈਂਡ ਦੇ ਮੈਸੀ ਵਿੱਚ ਐਤਵਾਰ ਨੂੰ ਇੱਕ ਕਾਰ ਦੇ ਇੱਕ ਵਾੜ ਨਾਲ ਟਕਰਾਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਵੈਸਟਗੇਟ ਡਰਾਈਵ ਅਤੇ ਰਸ਼ ਕ੍ਰੀਕ ਡਰਾਈਵ ਦੇ ਇੰਟਰਸੈਕਸ਼ਨ ‘ਤੇ ਹਾਦਸੇ ਦੀ ਸੂਚਨਾ ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 3.30 ਵਜੇ ਤੋਂ ਬਾਅਦ ਦਿੱਤੀ ਗਈ ਸੀ। ਹਾਦਸੇ ਦੌਰਾਨ ਕਾਰ ‘ਚ ਪੰਜ ਲੋਕ ਸਵਾਰ ਸਨ।
ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਦੌਰਾਨ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਕਾਰ ‘ਚ ਸਵਾਰ ਚਾਰ ਹੋਰ ਲੋਕ ਮਾਮੂਲੀ ਜ਼ਖਮੀ ਹੋਏ ਹਨ। ਫਿਲਹਾਲ ਪੁਲਿਸ ਵੱਲੋਂ ਹਾਦਸੇ ਦੀ ਜਾਂਚ ਜਾਰੀ ਹੈ।