ਹੈਮਿਲਟਨ ‘ਚ ਇੱਕ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਦੁਪਹਿਰ ਵੇਲੇ ਦੀ ਦੱਸੀ ਜਾ ਰਹੀ ਹੈ ਜਿਸ ਕਾਰਨ ਇੱਕ ਰੋਡ ਨੂੰ ਵੀ ਬੰਦ ਕਰਨਾ ਪਿਆ ਹੈ। ਪੁਲਿਸ ਨੇ ਕਿਹਾ ਕਿ ਕਲਾਈਡ ਸਟ੍ਰੀਟ, ਹੈਮਿਲਟਨ ਈਸਟ ਨੂੰ ਗੈਸ ਲੀਕ ਹੋਣ ਕਾਰਨ ਬੰਦ ਕਰ ਦਿੱਤਾ ਗਿਆ ਸੀ, ਜਿਸ ਦੀ ਸੂਚਨਾ ਦੁਪਹਿਰ 3:10 ਵਜੇ ਦੇ ਕਰੀਬ ਮਿਲੀ ਸੀ। ਐਮਰਜੈਂਸੀ ਸੇਵਾਵਾਂ ਸਥਿਤੀ ਨੂੰ ਹੱਲ ਕਰਨ ਲਈ ਕੰਮ ਕਰ ਰਹੀਆਂ ਹਨ। ਇਲਾਕੇ ਦੇ ਲੋਕਾਂ ਨੂੰ ਸੜਕ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ ਕਿਹੜੀ ਗੈਸ ਅਤੇ ਕਿਵੇਂ ਲੀਕ ਹੋਈ ਹੈ ਇਸ ਨੂੰ ਲੈ ਕੇ ਅਜੇ ਕੋਈ ਜਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਤੋਂ ਪਹਿਲਾ ਅਗਸਤ ਵਿੱਚ ਆਕਲੈਂਡ ਤੋਂ ਵੀ ਗੈਸ ਲੀਕ ਹੋਣ ਦੇ ਮਾਮਲੇ ਸਾਹਮਣੇ ਆਏ ਸੀ।
