[gtranslate]

ਸੜਕਾਂ ਬਣੀਆਂ ਛੱਪੜ, ਘਰਾਂ ‘ਚ ਵੜਿਆ ਪਾਣੀ, ਨਿਊਯਾਰਕ ‘ਚ ਹੜ੍ਹਾਂ ਕਾਰਨ ਵਿਗੜੇ ਹਲਾਤ, ਸ਼ਹਿਰ ‘ਚ ਐਮਰਜੈਂਸੀ ਦਾ ਐਲਾਨ !

ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਹੜ੍ਹਾਂ ਕਾਰਨ ਹਾਲਾਤ ਖਰਾਬ ਹਨ। ਇਸ ਕਾਰਨ ਇੱਥੇ ਐਮਰਜੈਂਸੀ ਲਗਾ ਦਿੱਤੀ ਗਈ ਹੈ। ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਸੜਕਾਂ ਛੱਪੜਾਂ ਵਾਂਗ ਲੱਗ ਰਹੀਆਂ ਹਨ। ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਹੈ। ਲੋਕ ਆਪਣੀਆਂ ਕਾਰਾਂ ‘ਚ ਸੜਕਾਂ ‘ਤੇ ਹੀ ਫਸੇ ਹੋਏ ਨਜਰ ਆ ਰਹੇ ਹਨ। ਕਈ ਇਲਾਕੇ ਡੁੱਬ ਗਏ ਹਨ। ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਉੱਥੇ ਹੀ ਟ੍ਰੈਵਲ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ।

ਲੋਕਾਂ ਨੂੰ ਕਿਤੇ ਵੀ ਜਾਣ ਦੀ ਮਨਾਹੀ ਕਰ ਦਿੱਤੀ ਗਈ ਹੈ। ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਸ਼ਹਿਰ ਦੀ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ। ਮੈਟਰੋ ਸੇਵਾ ਬੰਦ ਕਰ ਦਿੱਤੀ ਗਈ। ਸੜਕਾਂ ਅਤੇ ਰਾਜਮਾਰਗਾਂ ‘ਤੇ ਪਾਣੀ ਭਰ ਗਿਆ ਹੈ। ਸਬਵੇਅ ਸਿਸਟਮ ਨੂੰ ਰੋਕ ਦਿੱਤਾ ਗਿਆ ਹੈ। ਲਾਗਾਰਡੀਆ ਹਵਾਈ ਅੱਡੇ ‘ਤੇ ਕਈ ਉਡਾਣਾਂ ਹੜ੍ਹ ਕਾਰਨ ਦੇਰੀ ਨਾਲ ਚੱਲ ਰਹੀਆਂ ਸਨ। ਕੁੱਝ ਖੇਤਰਾਂ ਵਿੱਚ 5 ਇੰਚ (13 ਸੈਂਟੀਮੀਟਰ) ਤੋਂ ਵੱਧ ਮੀਂਹ ਪਿਆ ਹੈ। ਦੱਸਿਆ ਗਿਆ ਕਿ ਸ਼ਹਿਰ ਵਿੱਚ ਸੱਤ ਇੰਚ ਤੱਕ ਮੀਂਹ ਪੈ ਸਕਦਾ ਹੈ।

ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਰਾਜ ਦੀ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ। ਹੋਚੁਲ ਨੇ ਕਿਹਾ ਕਿ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਰਾਤ ਭਰ 13 ਸੈਂਟੀਮੀਟਰ ਮੀਂਹ ਪਿਆ ਅਤੇ ਦਿਨ ਵੇਲੇ 18 ਸੈਂਟੀਮੀਟਰ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਅਤੇ ਹੜ੍ਹ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਹੜ੍ਹ ਅਤੇ ਮੀਂਹ ਕਾਰਨ ਸਾਰੀ ਆਵਾਜਾਈ ਠੱਪ ਹੋ ਕੇ ਰਹਿ ਗਈ ਹੈ।

Likes:
0 0
Views:
318
Article Categories:
International News

Leave a Reply

Your email address will not be published. Required fields are marked *