ਸੈਮੀਫਾਈਨਲ ਮੈਚ ਦੌਰਾਨ ਭਾਰਤ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ 23ਵੇਂ ਓਵਰ ਵਿੱਚ ਸ਼ੁਭਮਨ ਗਿੱਲ ਨੂੰ ਪਵੇਲੀਅਨ ਵਾਪਿਸ ਜਾਣਾ ਪਿਆ ਹੈ। ਗਿੱਲ ਨੂੰ ਹੈਮਸਟ੍ਰਿੰਗ ਕਾਰਨ ਵਾਪਿਸ ਜਾਣਾ ਪਿਆ ਹੈ। ਅਸਲ ਵਿੱਚ, ਉਹ ਦਰਦ ਵਿੱਚ ਸਨ ਅਜਿਹੇ ‘ਚ ਕਪਤਾਨ ਰੋਹਿਤ ਸ਼ਰਮਾ ਨੇ ਉਨ੍ਹਾਂ ਨੂੰ ਵਾਪਿਸ ਬੁਲਾਉਣ ਦਾ ਫੈਸਲਾ ਕੀਤਾ ਹੈ। ਕੁਮੈਂਟੇਟਰ ਹਰਭਜਨ ਸਿੰਘ ਕਹਿ ਰਹੇ ਸਨ ਕਿ ਵਿਕਟ ਡਿੱਗਣ ਤੋਂ ਬਾਅਦ ਉਹ ਦੁਬਾਰਾ ਬੱਲੇਬਾਜ਼ੀ ਲਈ ਆ ਸਕਦੇ ਹਨ।
ਗਿੱਲ ਨੇ 65 ਗੇਂਦਾਂ ਵਿੱਚ 79 ਦੌੜਾਂ ਬਣਾਈਆਂ ਸਨ। ਗਿੱਲ ਦੀ ਜਗ੍ਹਾ ਸ਼੍ਰੇਅਸ ਅਈਅਰ ਕ੍ਰੀਜ਼ ‘ਤੇ ਆਏ ਸਨ। 36 ਓਵਰਾਂ ਤੱਕ ਟੀਮ ਇੰਡੀਆ ਦਾ ਸਕੋਰ ਇੱਕ ਵਿਕਟ ‘ਤੇ 265 ਦੌੜਾਂ ਹੈ। ਵਿਰਾਟ ਕੋਹਲੀ 89 ਅਤੇ ਸ਼੍ਰੇਅਸ ਅਈਅਰ 49 ਦੌੜਾਂ ਬਣਾ ਕੇ ਖੇਡ ਰਹੇ ਹਨ।