ਵਿਸ਼ਵ ਕੱਪ 2023 ‘ਚ ਅੱਜ ਯਾਨੀ ਕਿ 18 ਅਕਤੂਬਰ ਨੂੰ ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਵਿਚਾਲੇ ਮੁਕਾਬਲਾ ਹੋਵੇਗਾ। ਨਿਊਜ਼ੀਲੈਂਡ ਇਸ ਵਿਸ਼ਵ ਕੱਪ ਵਿੱਚ ਹੁਣ ਤੱਕ ਅਜਿੱਤ ਰਿਹਾ ਹੈ। ਉਸ ਨੇ ਆਪਣੇ ਤਿੰਨੇ ਮੈਚ ਇਕਤਰਫਾ ਤਰੀਕੇ ਨਾਲ ਜਿੱਤੇ ਹਨ। ਦੂਜੇ ਪਾਸੇ ਅਫਗਾਨਿਸਤਾਨ ਨੇ ਆਪਣੇ ਪਹਿਲੇ ਦੋ ਮੈਚ ਹਾਰਨ ਤੋਂ ਬਾਅਦ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਹਰਾਇਆ ਹੈ। ਅਫਗਾਨਿਸਤਾਨ ਦੇ ਮੁਕਾਬਲੇ ਨਿਊਜ਼ੀਲੈਂਡ ਦੀ ਟੀਮ ਯਕੀਨੀ ਤੌਰ ‘ਤੇ ਕਾਫੀ ਮਜ਼ਬੂਤ ਹੈ ਪਰ ਅੱਜ ਮੈਚ ਚੇਨਈ ਦਾ ਹੈ, ਜਿੱਥੇ ਸਪਿਨਰਾਂ ਨੂੰ ਹਮੇਸ਼ਾ ਚੰਗੀ ਮਦਦ ਮਿਲੀ ਹੈ ਅਤੇ ਸਪਿਨ ਹਮਲਾ ਅਫਗਾਨਿਸਤਾਨ ਦਾ ਸਭ ਤੋਂ ਮਜ਼ਬੂਤ ਪਹਿਲੂ ਹੈ। ਅਜਿਹੇ ‘ਚ ਮੁਕਾਬਲਾ ਸਖ਼ਤ ਹੋ ਸਕਦਾ ਹੈ।
ਅੱਜ ਦਾ ਮੈਚ ਚੇਨਈ ਦੇ ਚੇਪੌਕ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਸਪਿਨਰਾਂ ਨੂੰ ਹੋਰ ਮਦਦ ਮਿਲੇਗੀ। ਵੈਸੇ ਤਾਂ ਇੱਥੇ ਕਈ ਵਾਰ ਤੇਜ਼ ਗੇਂਦਬਾਜ਼ਾਂ ਦਾ ਵੀ ਦਬਦਬਾ ਰਿਹਾ ਹੈ। ਇਸ ਵਿਸ਼ਵ ਕੱਪ ਦੇ ਪਹਿਲੇ ਮੈਚ ‘ਚ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ਾਂ ਨੇ ਸ਼ੁਰੂਆਤੀ ਓਵਰਾਂ ‘ਚ ਹੀ ਭਾਰਤੀ ਬੱਲੇਬਾਜ਼ਾਂ ਦੇ ਪੈਰ ਨਹੀਂ ਲੱਗਣ ਦਿੱਤੇ ਸੀ।