ਤੰਦਰੁਸਤ ਅਤੇ ਸਿਹਤਮੰਦ ਰਹਿਣ ਲਈ ਵਰਕਆਊਟ ਕਰਨਾ ਭਾਵ ਕਸਰਤ ਕਰਨੀ ਬੇਹੱਦ ਜ਼ਰੂਰੀ ਹੈ। ਇਸ ਕਾਰਨ ਇਮਿਊਨਿਟੀ ਵੱਧਣ ਦੇ ਨਾਲ ਬਿਹਤਰ ਸਰੀਰਕ ਵਿਕਾਸ ਹੋਣ ‘ਚ ਮੱਦਦ ਮਿਲਦੀ ਹੈ। ਜੇਕਰ ਅਕਸਰ ਐਕਸਰਸਾਈਜ਼ ਤੋਂ ਬਾਅਦ ਸਰੀਰ ‘ਚ ਥਕਾਵਟ ਮਹਿਸੂਸ ਹੁੰਦੀ ਹੈ, ਤਾਂ ਇਸ ਥਕਾਨ ਨੂੰ ਭਜਾਉਣ ਲਈ ਤੁਸੀਂ ਆਪਣੀ ਡਾਈਟ ‘ਚ ਕੁੱਝ ਹੈਲਦੀ ਐਨਰਜੀ ਡ੍ਰਿੰਕਸ ਨੂੰ ਸ਼ਾਮਿਲ ਕਰ ਸਕਦੇ ਹੋ। ਜਿਨ੍ਹਾਂ ਨਾਲ ਤੁਹਾਡੇ ਸਰੀਰ ਨੂੰ ਊਰਜਾ ਮਿਲਣ ਦੇ ਨਾਲ ਬਿਹਤਰ ਸਰੀਰਕ ਵਿਕਾਸ ਹੋਣ ‘ਚ ਮੱਦਦ ਮਿਲੇਗੀ।
ਆਉ ਤੁਹਾਨੂੰ ਦੱਸਦੇ ਹਾਂ ਕੁੱਝ ਐਨਰਜੀ ਡ੍ਰਿੰਕਸ ਬਾਰੇ : ਬਨਾਨਾ ਸ਼ੇਕ – ਤੁਸੀਂ ਐਨਰਜੀ ਲਈ ਬਨਾਨਾ ਸ਼ੇਕ ਦਾ ਸੇਵਨ ਕਰ ਸਕਦੇ ਹੋ। ਇਸ ਵਿੱਚ ਸਾਰੇ ਜ਼ਰੂਰੀ ਤੱਤ ਅਤੇ ਐਂਟੀ-ਆਕਸੀਡੈਂਟ ਹੋਣ ਨਾਲ ਥਕਵਟ ਦੂਰ ਹੋ ਕੇ ਊਰਜਾ ਆਉਣ ‘ਚ ਮੱਦਦ ਮਿਲੇਗੀ। ਇਸ ਦੇ ਨਾਲ ਹੀ ਲੰਬੇ ਸਮੇਂ ਤੱਕ ਪੇਟ ਭਰਿਆ ਰਹਿਣ ਨਾਲ ਓਵਰ ਈਟਿੰਗ ਦੀ ਪ੍ਰੇਸ਼ਾਨੀ ਤੋਂ ਵੀ ਆਰਾਮ ਮਿਲੇਗਾ।
ਸੰਤਰੇ ਦਾ ਜੂਸ – ਸੰਤਰਾ ਵਿਟਾਮਿਨ ਸੀ ਦਾ ਉੱਚਿਤ ਸ੍ਰੋਤ ਹੈ। ਇਸਦਾ ਜੂਸ ਪੀਣ ਨਾਲ ਐਕਸਰਸਾਈਜ਼ ਤੋਂ ਬਾਅਦ ਸਰੀਰ ਨੂੰ ਪੂਰਾ ਪੋਸ਼ਣ ਮਿਲਦਾ ਹੈ। ਥਕਾਨ ਦੂਰ ਹੁੰਦੀ ਹੈ ਅਤੇ ਵਿਅਕਤੀ ਊਰਜਾ ਭਰਭੂਰ ਮਹਿਸੂਸ ਕਰਦਾ ਹੈ।
ਗਾਜਰ ਦਾ ਜੂਸ – ਗਾਜਰ ‘ਚ ਵਿਟਾਮਿਨ, ਮਿਨਰਲਸ ਅਤੇ ਹੋਰ ਜ਼ਰੂਰੀ ਤੱਤਾਂ ਦੇ ਨਾਲ ਐਂਟੀ-ਆਕਸੀਡੈਂਟਸ ਹੁੰਦੇ ਹਨ। ਜੋ ਸਰੀਰ ‘ਚ ਥਕਾਵਟ, ਕਮਜ਼ੋਰੀ ਨੂੰ ਦੂਰ ਕਰ ਫ੍ਰੈਸ਼ ਫੀਲ ਕਰਾਉਣ ‘ਚ ਮੱਦਦ ਕਰਦੇ ਹਨ। ਅਜਿਹੇ ‘ਚ ਵਰਕਆਊਟ ਤੋਂ ਬਾਅਦ ਗਾਜ਼ਰ ਦਾ ਜੂਸ ਪੀਣਾ ਬਹੁਤ ਜ਼ਰੂਰੀ ਹੈ।
ਵ੍ਹੀਟਗ੍ਰਾਸ ਡ੍ਰਿੰਕ – ਵਰਕਆਊਟ ਤੋਂ ਬਾਅਦ ਸਰੀਰ ‘ਚ ਇੰਸਟੈਂਟ ਐਨਰਜੀ ਵਧਾਉਣ ਲਈ ਵ੍ਹੀਟਗ੍ਰਾਸ ਜੂਸ ਪੀਣਾ ਮਹੱਤਵਪੂਰਨ ਵਿਕਲਪ ਹੈ।ਇਸ ‘ਚ ਪੋਸ਼ਣ ਹੋਣ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਮਿਲਣਗੇ। ਇਸ ਦੇ ਨਾਲ ਹੀ ਬਿਹਤਰ ਸਰੀਰਕ ਵਿਕਾਸ ‘ਚ ਮੱਦਦ ਮਿਲੇਗੀ। ਦੂਜੇ ਪਾਸੇ ਇਸ ‘ਚ ਕੈਲੋਰੀ ਘੱਟ ਹੋਣ ਨਾਲ ਭਾਰ ਕੰਟਰੋਲ ਕਰਨ ‘ਚ ਵੀ ਮੱਦਦ ਮਿਲੇਗੀ।
ਚਾਕਲੇਟ ਸ਼ੇਕ – ਤੁਸੀਂ ਐਕਸਰਸਾਈਜ਼ ਤੋਂ ਬਾਅਦ ਥਕਾਵਟ ਦੂਰ ਕਰਨ ਲਈ ਚਾਕਲੇਟ ਸ਼ੇਕ ਵੀ ਪੀ ਸਕਦੇ ਹੋ। ਇਸ ਨਾਲ ਸਰੀਰ ਨੂੰ ਸਾਰੇ ਜਰੂਰੀ ਪੋਸ਼ਕ ਤੱਤ ਅਤੇ ਐਂਟੀਆਕਸੀਡੈਂਟਸ ਮਿਲਣਗੇ। ਇਹ ਥਕਾਵਟ ਨੂੰ ਦੂਰ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ।