ਅਕਸਰ ਆਪਣੇ ਬਿਆਨਾਂ ਕਾਰਨ ਚਰਚਾ ‘ਚ ਰਹਿਣ ਵਾਲੇ ਨਿਊਜ਼ੀਲੈਂਡ ਦੇ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨਿਊਜ਼ੀਲੈਂਡ ਦੇ ਚਰਚਿਤ ਪੰਜਾਬੀ ਰੇਡੀਉ ਹੋਸਟ ਹਰਨੇਕ ਸਿੰਘ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਦੋ ਹੋਰ ਵਿਅਕਤੀਆਂ ਨੂੰ ਦੋਸ਼ੀ ਪਾਇਆ ਗਿਆ ਹੈ। ਵਿਅਕਤੀਆਂ ਦੀ ਉਮਰ 27 ਅਤੇ 48 ਸਾਲ ਦੱਸੀ ਜਾ ਰਹੀ ਹੈ, ਇਸ ਤੋਂ ਪਹਿਲਾ ਵੀ ਇੱਕ 34 ਸਾਲ ਦੇ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਗਿਆ ਸੀ , ਇਹ ਤਿੰਨੋ ਵਿਅਕਤੀ ਪੰਜਾਬੀ ਮੂਲ ਦੇ ਹਨ।
ਦੱਸ ਦੇਈਏ ਹਰਨੇਕ ਸਿੰਘ ‘ਤੇ 23 ਦਸੰਬਰ, 2020 ਨੂੰ ਆਕਲੈਂਡ ਦੇ ਵਾਟਲ ਡਾਊਨਜ਼ ਖੇਤਰ ਵਿੱਚ ਉਸ ਦੇ ਘਰ ਬਾਹਰ ਹੀ ਹਮਲਾ ਕੀਤਾ ਗਿਆ ਸੀ ਇਸ ਹਮਲੇ ‘ਚ ਹਰਨੇਕ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਹਰਨੇਕ ਸਿੰਘ ਇਸ ਹਮਲੇ ਤੋਂ ਬਾਅਦ ਲੰਮਾ ਸਮਾਂ ਹਸਪਤਾਲ ‘ਚ ਦਾਖਲ ਰਿਹਾ ਸੀ। ਦੋਸ਼ੀ ਪਾਏ ਗਏ ਵਿਅਕਤੀਆਂ ਨੂੰ 28 ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ।