ਵਿਸ਼ਵ ਕੱਪ ਦੇ 17ਵੇਂ ਮੈਚ ਵਿੱਚ ਭਾਰਤ ਅਤੇ ਬੰਗਲਾਦੇਸ਼ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਪਰ ਇਸ ਮੈਚ ‘ਚ ਟੀਮ ਇੰਡੀਆ ਨੂੰ ਨੌਵੇਂ ਓਵਰ ‘ਚ ਵੱਡਾ ਝਟਕਾ ਲੱਗਾ। ਦਰਅਸਲ ਆਲਰਾਊਂਡਰ ਹਾਰਦਿਕ ਪਾਂਡਿਆ ਮੈਚ ਦੌਰਾਨ ਜ਼ਖਮੀ ਹੋ ਗਏ ਹਨ। ਫਿਲਹਾਲ ਮੈਡੀਕਲ ਟੀਮ ਉਨ੍ਹਾਂ ਦੀ ਸੱਟ ਦੀ ਦੇਖ ਰੇਖ ਕਰ ਰਹੀ ਹੈ।
ਬੰਗਲਾਦੇਸ਼ ਦੀ ਪਾਰੀ ਦੇ ਨੌਵੇਂ ਓਵਰ ਦੀ ਤੀਜੀ ਗੇਂਦ ‘ਤੇ ਲਿਟਨ ਦਾਸ ਨੇ ਫਰੰਟ ਸ਼ਾਟ ਖੇਡਿਆ ਸੀ। ਹਾਰਦਿਕ ਨੇ ਆਪਣੇ ਪੈਰ ਨਾਲ ਸ਼ਾਟ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਦੀ ਲੱਤ ‘ਚ ਖਿਚਾਅ ਆ ਗਿਆ। ਮੈਡੀਕਲ ਟੀਮ ਨੇ ਮੈਦਾਨ ‘ਤੇ ਹਾਰਦਿਕ ਦਾ ਇਲਾਜ ਕੀਤਾ। ਉਹ ਗੇਂਦਬਾਜ਼ੀ ਕਰਨ ਲਈ ਵੀ ਖੜ੍ਹਾ ਹੋਇਆ, ਪਰ ਦੌੜ ਨਹੀਂ ਸਕਿਆ। ਇਸ ਕਾਰਨ ਹਾਰਦਿਕ ਨੂੰ ਬਾਹਰ ਜਾਣਾ ਪਿਆ। ਉਨ੍ਹਾਂ ਦੀ ਜਗ੍ਹਾ ਵਿਰਾਟ ਕੋਹਲੀ ਨੇ ਓਵਰ ਪੂਰਾ ਕੀਤਾ। ਬੀਸੀਸੀਆਈ ਨੇ ਕਿਹਾ ਕਿ ਹਾਰਦਿਕ ਨੂੰ ਸਕੈਨ ਲਈ ਹਸਪਤਾਲ ਲਿਜਾਇਆ ਗਿਆ ਹੈ।
ਹਾਰਦਿਕ ਨੇ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਦੌੜਨ ਦੇ ਯੋਗ ਨਹੀਂ ਸੀ। ਕਪਤਾਨ ਰੋਹਿਤ ਸ਼ਰਮਾ ਨੇ ਤਜਰਬੇਕਾਰ ਖਿਡਾਰੀ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਨਾਲ ਗੱਲਬਾਤ ਕੀਤੀ। ਦੋਵਾਂ ਨੇ ਜੋਖਮ ਨਾ ਲੈਣ ਦਾ ਫੈਸਲਾ ਕੀਤਾ। ਕੋਹਲੀ ਅਤੇ ਰੋਹਿਤ ਨੇ ਹਾਰਦਿਕ ਨਾਲ ਗੱਲ ਕੀਤੀ ਅਤੇ ਉਸ ਨੂੰ ਮੈਦਾਨ ਛੱਡਣ ਲਈ ਕਿਹਾ। ਹਾਰਦਿਕ ਨੇ ਗੇਂਦਬਾਜ਼ੀ ਦੀ ਜ਼ਿੱਦ ਛੱਡ ਦਿੱਤੀ ਅਤੇ ਮੈਡੀਕਲ ਟੀਮ ਦੇ ਨਾਲ ਬਾਹਰ ਚਲੇ ਗਏ।