ਭਾਰਤ ਨੂੰ ਆਪਣੀ ਪਹਿਲੀ ਅੰਡਰਵਾਟਰ ਮੈਟਰੋ ਅੱਜ ਯਾਨੀ ਬੁੱਧਵਾਰ ਨੂੰ ਮਿਲ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ‘ਚ ਇਸ ਦਾ ਉਦਘਾਟਨ ਕੀਤਾ ਹੈ। ਇਸ ਤੋਂ ਇਲਾਵਾ ਪੀਐਮ ਮੋਦੀ ਨੇ ਨੀਂਹ ਪੱਥਰ ਵੀ ਰੱਖਿਆ ਅਤੇ ਕਈ ਹੋਰ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ। ਕੁੱਲ ਮਿਲਾ ਕੇ ਪੀਐਮ ਮੋਦੀ ਨੇ ਬੰਗਾਲ ਨੂੰ 15400 ਕਰੋੜ ਰੁਪਏ ਦਾ ਤੋਹਫਾ ਦਿੱਤਾ ਹੈ।ਤੁਹਾਨੂੰ ਦੱਸ ਦੇਈਏ ਕਿ ਕੋਲਕਾਤਾ ਦੀ ਹੁਗਲੀ ਨਦੀ ਦੇ ਹੇਠਾਂ ਅੰਡਰਵਾਟਰ ਮੈਟਰੋ ਦਾ ਨਿਰਮਾਣ ਕੀਤਾ ਗਿਆ ਹੈ। ਇਹ ਅੰਡਰਵਾਟਰ ਮੈਟਰੋ ਰੇਲ ਨਦੀ ਅਤੇ ਹਾਵੜਾ ਨੂੰ ਕੋਲਕਾਤਾ ਸ਼ਹਿਰ ਨਾਲ ਜੋੜ ਦੇਵੇਗੀ। ਅੰਡਰਵਾਟਰ ਮੈਟਰੋ ਦਾ ਉਦਘਾਟਨ ਕਰਨ ਤੋਂ ਇਲਾਵਾ, ਪੀਐਮ ਮੋਦੀ ਨੇ ਕਵੀ ਸੁਭਾਸ਼-ਹੇਮੰਤ ਮੁਖੋਪਾਧਿਆਏ ਮੈਟਰੋ ਸੈਕਸ਼ਨ ਅਤੇ ਤਰਾਤਲਾ-ਮਾਜੇਰਹਾਟ ਮੈਟਰੋ ਸੈਕਸ਼ਨ ਦਾ ਵੀ ਉਦਘਾਟਨ ਕੀਤਾ।