ਦੁਨੀਆ ਭਰ ਵਿੱਚ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਤੇਜ਼ੀ ਨਾਲ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਅੱਜ ਅੱਜ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੂੰ ਸ਼ੁੱਕਰਵਾਰ ਨੂੰ ਫਾਈਜ਼ਰ ਦੀ ਕੋਵਿਡ ਵੈਕਸੀਨ ਦਾ ਪਹਿਲਾ ਸ਼ਾਟ ਮਿਲਿਆ ਹੈ।
ਜਦੋਂ ਹੀ ਪ੍ਰਧਾਨ ਮੰਤਰੀ ਆਕਲੈਂਡ ਦੇ ਇੱਕ ਟੀਕਾਕਰਨ ਕੇਂਦਰ ਵਿਖੇ ਸ਼ਾਟ ਲੈਣ ਲਈ ਬੈਠੀ ‘ਤੇ ਮੀਡੀਆ ਨੇ ਦੇਖਿਆ ਤਾਂ ਉਨ੍ਹਾਂ ਕਿਹਾ ਕਿ “ਮੈਂ ਮਾਸਕ ਦੇ ਹੇਠਾਂ ਮੁਸਕਰਾ ਰਹੀ ਹਾਂ।” ਪ੍ਰਧਾਨ ਮੰਤਰੀ ਨੇ ਕਿਹਾ, “ਮੇਰੇ ਲਈ, ਮੈਂ ਕਦੇ ਵੀ ਪਹਿਲੇ ਵਿੱਚੋਂ ਨਹੀਂ ਬਣਨਾ ਚਾਹੁੰਦੀ ਸੀ, ਮੇਰੇ ਲਈ ਸਭ ਤੋਂ ਪਹਿਲਾ ਫਰੰਟ ਲਾਈਨ ਵਰਕਰਾਂ ਨੂੰ ਲੈਣ ਦੀ ਜ਼ਰੂਰਤ ਸੀ ਪਰ ਮੈਨੂੰ ਵੀ ਇੱਕ ਰੋਲ ਮਾਡਲ ਬਣਨ ਦੀ ਜ਼ਰੂਰਤ ਹੈ ਅਤੇ ਇਹ ਦਰਸਾਉਂਦਾ ਹੈ ਕਿ ਇਹ ਸੁਰੱਖਿਅਤ ਹੈ, ਇਹ ਪ੍ਰਭਾਵਸ਼ਾਲੀ ਹੈ ਅਤੇ ਇਹ ਸੱਚਮੁੱਚ ਮਹੱਤਵਪੂਰਨ ਹੈ ਕਿ ਹਰ ਕਿਸੇ ਨੂੰ ਵੈਕਸੀਨ ਲਗਵਾਉਣੀ ਚਾਹੀਦੀ ਹੈ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ।” ਉਨ੍ਹਾਂ ਨੇ ਵੈਕਸੀਨ ਦੀ ਸ਼ਾਟ ਮਿਲਣ ਤੋਂ ਬਾਅਦ ਕਿਹਾ, “ਇਹ ਅਸਲ ਵਿੱਚ ਸੱਚ ਹੈ ਜਦੋਂ ਉਨ੍ਹਾਂ ਨੇ ਕਿਹਾ ਕਿ ਇਹ ਅਸਲ ਵਿੱਚ ਦਰਦ ਤੋਂ ਰਾਹਤ ਹੈ।”
ਦੁਨੀਆ ਭਰ ਵਿੱਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦਾ ਕਹਿਰ ਅਜੇ ਵੀ ਪੂਰੇ ਵਿਸ਼ਵ ਦੇ ਵਿੱਚ ਜਾਰੀ ਹੈ। ਅਜੇ ਵੀ ਦੁਨੀਆ ਵਿੱਚ ਇਸ ਮਹਾਂਮਾਰੀ ਦੇ ਕਾਰਨ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪੈ ਰਹੀਆਂ ਹਨ। ਜਿੱਥੇ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਲੱਖਾਂ ਜਾਨਾਂ ਗਈਆਂ ਹਨ। ਉੱਥੇ ਹੀ ਕੁੱਝ ਦੇਸ਼ਾਂ ਵਿੱਚ ਤੀਜੀ ਲਹਿਰ ਵੀ ਆ ਕੇ ਜਾ ਚੁੱਕੀ ਹੈ। ਉਸੇ ਸਮੇਂ, ਇੱਕ ਰਿਪੋਰਟ ਦੇ ਅਨੁਸਾਰ, ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 40 ਲੱਖ ਨੂੰ ਪਾਰ ਕਰ ਗਈ ਹੈ।