ਨਿਊਜ਼ੀਲੈਂਡ ਦੇ ਟੀਪੁੱਕੀ ‘ਚ ਅੱਜ ਯਾਨੀ ਕਿ ਸ਼ਨੀਵਾਰ 21 ਸਤੰਬਰ ਨੂੰ ਬੇਅ ਆਫ ਪਲੈਂਟੀ ਸਿੱਖ ਸੁਸਾਇਟੀ ਵੱਲੋਂ ਟੀਪੁੱਕੀ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਹੈ। ਇਸ ਦੌਰਾਨ ਵੱਡੀ ਗਿਣਤੀ ‘ਚ ਸੰਗਤਾਂ ਵੀ ਨਤਮਸਤਕ ਹੋਈਆਂ ਹਨ। ਦੱਸ ਦੇਈਏ ਇਹ ਵਿਸ਼ਾਲ ਨਗਰ ਕੀਰਤਨ ਪਿਛਲੇ ਕਈ ਸਾਲਾਂ ਤੋਂ ਹਰ ਸਾਲ ਸਜਾਇਆ ਜਾ ਰਿਹਾ ਹੈ। ਅਹਿਮ ਗੱਲ ਹੈ ਕਿ ਇਸ ਦੌਰਾਨ ਸਿੱਖ ਸੰਗਤਾਂ ਦੇ ਨਾਲ ਨਾਲ ਹੋਰ ਭਾਈਚਾਰੇ ਲੋਕ ਵੀ ਸ਼ਰਧਾ ਨਾਲ ਨਤਮਸਤਕ ਹੁੰਦੇ ਹਨ ਅਤੇ ਸੇਵਾ ਕਰਦੇ ਹਨ। ਨਗਰ ਕੀਰਤਨ ਸਿੱਖ ਟੈਂਪਲ, ਰੋਡ ਨੰਬਰ 3 ਤੋਂ ਸ਼ੁਰੂ ਹੋਕੇ ਸੀਬੀਡੀ ਤੇ ਉੱਥੋਂ ਵਾਪਿਸ ਗੁਰਦੁਆਰਾ ਸਾਹਿਬ ਤੱਕ ਸਜਾਇਆ ਗਿਆ।
