ਨਿਊਜ਼ੀਲੈਂਡ ਦੇ ਟਵਿੱਟਰ ਉਪਭੋਗਤਾਵਾਂ ਨੂੰ ਲੈ ਕੇ ਕੰਪਨੀ ਦੇ ਵੱਲੋਂ ਇੱਕ ਨਵੀ ਨੀਤੀ ਬਣਾਈ ਗਈ ਹੈ। ਜੇ ਤੁਸੀ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਹੋ ਅਤੇ X ਐਪ ਚਲਾਉਂਦੇ ਹੋ ਯਾਨੀ ਕਿ ਟਵਿੱਟਰ ਤਾਂ ਹੁਣ ਤੁਹਾਨੂੰ ਪੈਸੇ ਦੇਣੇ ਪੈਣਗੇ। ਦਰਅਸਲ ਕੰਪਨੀ ਨੇ ਐਕਸ ਦੇ ਯੂਜ਼ਰਾਂ ਤੋਂ ਪੈਸੇ ਲਵੇਗੀ ਤੇ ਇਸਦਾ ਟ੍ਰਾਇਲ ਹੁਣ ਕੰਪਨੀ ਨਿਊਜੀਲੈਂਡ ਅਤੇ ਫਿਲੀਪੀਨਜ਼ ਤੋਂ ਸ਼ੁਰੂ ਕਰਨ ਜਾ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਦੇ ਅਨੁਸਾਰ, ਟਵਿੱਟਰ ‘ਤੇ ਇੱਕ ਅਕਾਊਂਟ ਲਈ ਸਾਈਨ ਅੱਪ ਕਰਨ ਵਾਲੇ ਕੀਵੀਆਂ ਨੂੰ ਪੋਸਟ ਕਰਨ ਲਈ ਇੱਕ ਸਾਲ ਵਿੱਚ $1.43 ਦਾ ਭੁਗਤਾਨ ਕਰਨਾ ਪਏਗਾ। “ਟੈਸਟ” ਸਿਰਫ਼ ਨਿਊਜ਼ੀਲੈਂਡ ਅਤੇ ਫਿਲੀਪੀਨਜ਼ ਤੋਂ ਸਾਈਨ ਅੱਪ ਕਰਨ ਵਾਲੇ ਉਪਭੋਗਤਾਵਾਂ ‘ਤੇ ਲਾਗੂ ਹੋਵੇਗਾ।
ਇਹ ਫੈਸਲਾ ਉਦੋਂ ਆਇਆ ਹੈ ਜਦੋਂ ਮਾਲਕ ਐਲੋਨ ਮਸਕ ਨੇ ਸੁਝਾਅ ਦਿੱਤਾ ਸੀ ਕਿ ਉਹ ਪਲੇਟਫਾਰਮ ਦੀ ਵਰਤੋਂ ਕਰਨ ਲਈ ਫੀਸ ਵਸੂਲਣਾ ਸ਼ੁਰੂ ਕਰਨਗੇ। ਇੱਕ ਟਵੀਟ ਵਿੱਚ, ਵੈਬਸਾਈਟ ਦੇ ਸਮਰਥਨ ਅਕਾਊਂਟ ‘ਤੇ ਲਿਖਿਆ ਗਿਆ ਕਿ, “ਅੱਜ ਅਸੀਂ ਨਿਊਜ਼ੀਲੈਂਡ ਅਤੇ ਫਿਲੀਪੀਨਜ਼ ਵਿੱਚ ਇੱਕ ਨਵੇਂ ਪ੍ਰੋਗਰਾਮ (Not A Bot) ਦੀ ਸ਼ੁਰੂਆਤ ਕਰ ਰਹੇ ਹਾਂ। ਦੱਸ ਦਈਏ ਕਿ ਇਹ ਟੈਸਟ ਨਵੇਂ ਉਪਭੋਗਤਾਵਾਂ ‘ਤੇ ਹੋਏਗਾ ਤੇ ਇਹ ਫੀਸ ਮੁਆਫ ਵੀ ਕੀਤੀ ਜਾਏਗੀ ਜੇ ਯੂਜ਼ਰ ਐਕਸ ਦੀ $3.99 ਪ੍ਰਤੀ ਮਹੀਨੇ ਦੀ ਸਬਸਕ੍ਰਿਪਸ਼ਨ ਲੈਂਦਾ ਹੈ। X ਦੇ ਅਨੁਸਾਰ, ਨਿਊਜ਼ੀਲੈਂਡ ਡਾਲਰ ਵਿੱਚ ਇਹ ਫੀਸ $1.43 ਪ੍ਰਤੀ ਸਾਲ ਹੋਵੇਗੀ।
Starting today, we're testing a new program (Not A Bot) in New Zealand and the Philippines. New, unverified accounts will be required to sign up for a $1 annual subscription to be able to post & interact with other posts. Within this test, existing users are not affected.
This…
— Support (@Support) October 17, 2023