ਨਿਊਜ਼ੀਲੈਂਡ ਦੀ ਨਵੀਂ ਸਰਕਾਰ ਦੇ ਵੱਲੋਂ ਲਗਾਤਾਰ ਕਈ ਵੱਡੇ ਬਦਲਾਅ ਕੀਤੇ ਜਾ ਰਹੇ ਹਨ। ਤਾਜ਼ਾ ਬਦਲਾਅ ਹੁਣ ਸਕੂਲਾਂ ਦੇ ਸਿਸਟਮ ‘ਚ ਕੀਤਾ ਜਾਵੇਗਾ। ਦਰਅਸਲ ਪਿਛਲੇ ਦਿਨਾਂ ਦੌਰਾਨ ਨਿਊਜ਼ੀਲੈਂਡ ਦੇ ਸਕੂਲਾਂ ਚ ਮੋਬਾਈਲ ਫੋਨਾਂ ਨੂੰ ਲੈ ਕੇ ਇੱਕ ਸਰਵੇਖਣ ਕਰਵਾਇਆ ਗਿਆ ਸੀ। ਇਸ ਸਰਵੇਖਣ ਚ ਜਿਆਦਾਤਰ ਲੋਕਾਂ ਨੇ ਸਕੂਲਾਂ ਚ ਮੋਬਾਈਲ ਫੋਨਾਂ ਤੇ ਪਬੰਦੀ ਲਗਾਉਣ ਦਾ ਸਮਰਥਨ ਕੀਤਾ ਸੀ। ਇਸੇ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਸਕੂਲਾਂ ਚ ਮੋਬਾਈਲਾਂ ਤੇ ਪਬੰਦੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ-ਨਾਲ ਸਟੇਟ ਫੰਡਡ, ਪ੍ਰਾਇਵੇਟਲੀ ਓਨਡ ਚਾਰਟਰ ਸਕੂਲਾਂ ਦੀ ਮੁੜ ਤੋਂ ਸ਼ੁਰੂਆਤ ਕਰਨ ਦਾ ਐਲਾਨ ਕੀਤਾ
ਇਸ ਤੋਂ ਇਲਾਵਾ ਪ੍ਰਾਇਮਰੀ ਤੇ ਇੰਟਰਮੀਡੀਏਟ ਸਕੂਲਾਂ ਵਿੱਚ ਇੱਕ ਘੰਟੇ ਲਈ ਰੀਡਿੰਗ, ਰਾਈਟਿੰਗ ਤੇ ਮੈਥ ਵੀ ਰੋਜ਼ਾਨਾ ਪੜਾਇਆ ਜਾਵੇਗਾ। ਉਥੇ ਹੀ ਦੇਸ਼ ਭਰ ਦੇ ਸਕੂਲਾਂ ਵਿੱਚ ਪੜਾਇਆ ਜਾਣ ਵਾਲੇ ਨਿਊਜੀਲੈਂਡ ਦੇ ਇਤਿਹਾਸ ਦੇ ਵਿਸ਼ੇ ‘ਤੇ ਵੀ ਮਹੱਤਵਪੂਰਨ ਬਦਲਾਅ ਕੀਤੇ ਜਾਣਗੇ ਤੇ ਸਭ ਤੋਂ ਅਖੀਰ ਵਿੱਚ ਰਿਲੇਸ਼ਨਸ਼ਿਪ ਐਂਡ ਸੈਕਚੁਏਲਟੀ ਐਜੁਕੇਸ਼ਨ ਗਾਈਡਲਾਈਨਜ਼ ਨੂੰ ਖਤਮ ਕਰ ਦਿੱਤਾ ਜਾਏਗਾ।