ਫਾਇਰ ਐਂਡ ਐਮਰਜੈਂਸੀ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਨਾਰਥਲੈਂਡ ਦੇ ਬ੍ਰਾਇੰਡਰਵਿਨ ਹਿਲਜ਼ ਵਿਚ ਸਟੇਟ ਹਾਈਵੇਅ 1 ਦੇ ਨੇੜੇ ਅੱਗ ਲੱਗਣ ਕਾਰਨ ਚਾਰ ਘਰਾਂ ਨੂੰ ਖਾਲੀ ਕਰਵਾਉਣਾ ਪਿਆ।ਜੰਗਲੀ ਅੱਗ ਦੇ ਮਾਹਰ ਰੋਰੀ ਰੇਨਵਿਕ ਨੇ ਦੱਸਿਆ ਕਿ ਅੱਗ ‘ਤੇ ਸ਼ਾਮ ਕਰੀਬ 5 ਵਜੇ 6 ਫਾਇਰ ਟਰੱਕਾਂ ਅਤੇ ਇਕ ਹੈਲੀਕਾਪਟਰ ਨੇ ਕਾਬੂ ਪਾਇਆ।ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀ ਕੁਝ ਹੋਰ ਘੰਟਿਆਂ ਲਈ ਹਾਈਵੇਅ ਦੇ ਨਜ਼ਦੀਕ ਰਹਿ ਕਿ ਚ ਕੰਮ ਕਰਨਗੇ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੁਪਹਿਰ ੩ ਵਜੇ ਤੋਂ ਠੀਕ ਪਹਿਲਾਂ ਅੱਗ ਕਿਸ ਕਾਰਨ ਲੱਗੀ ਸੀ।
