ਡੁਨੇਡਿਨ ਪੁਲਿਸ ਨੇ ਗੁਰਜੀਤ ਸਿੰਘ ਦੀ ਮੌਤ ਦੇ ਮਾਮਲੇ ‘ਚ ਹੁਣ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ 27 ਸਾਲ ਦੇ ਗੁਰਜੀਤ ਸਿੰਘ ਜੋ ਸੋਮਵਾਰ ਸਵੇਰੇ ਲਿਬਰਟਨ ਵਿੱਚ ਮ੍ਰਿਤਕ ਪਾਇਆ ਗਿਆ ਸੀ, ਦੀ ਮੌਤ ਇੱਕ ਤਿੱਖੀ ਚੀਜ਼ ਜਾ ਚਾਕੂ ਦੇ ਕਈ ਜ਼ਖਮਾਂ ਦੇ ਕਾਰਨ ਹੋਈ ਸੀ। ਪੁਲਿਸ ਨੇ ਹਿਲੇਰੀ ਸਟਰੀਟ ਦੇ ਘਰ ‘ਤੇ ਇੱਕ ਦ੍ਰਿਸ਼ ਦੀ ਜਾਂਚ ਜਾਰੀ ਰੱਖੀ। ਡਿਟੈਕਟਿਵ ਸੀਨੀਅਰ ਸਾਰਜੈਂਟ ਕਾਲਮ ਕਰੌਡਿਸ ਦਾ ਕਹਿਣਾ ਹੈ ਕਿ ਪੁਲਿਸ ਗੁਰਜੀਤ ਸਿੰਘ ਦੀ ਮੌਤ ਤੋਂ ਪਹਿਲਾਂ ਗੁਰਜੀਤ ਨਾਲ ਸਬੰਧਿਤ ਘਟਨਾਵਾਂ ਅਤੇ ਗੱਲਬਾਤ ਦੀ ਜਾਂਚ ਵੀ ਕਰ ਰਹੀ ਹੈ।
ਦੱਸ ਦੇਈਏ ਗੁਰਜੀਤ ਸਿੰਘ ਮੱਲ੍ਹੀ ਪਿਛਲੇ 8 ਵਰ੍ਹਿਆਂ ਤੋਂ ਨਿਊਜ਼ੀਲੈਂਡ ਦੇ ਡੁਨੇਡਿਨ ਸ਼ਹਿਰ ਵਿੱਚ ਰਹਿ ਰਿਹਾ ਸੀ। ਗੁਰਜੀਤ ਸਿੰਘ ਮੱਲ੍ਹੀ ਦਾ ਵਿਆਹ 6 ਮਹੀਨੇ ਪਹਿਲਾਂ ਹੀ ਹੋਇਆ ਸੀ। ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਗੁਰਜੀਤ ਸਿੰਘ ਦੀ ਪਤਨੀ ਨੇ ਆਪਣੇ ਪਤੀ ਕੋਲ 6 ਫ਼ਰਵਰੀ ਨੂੰ ਜਾਣਾ ਸੀ ਪ੍ਰੰਤੂ ਇਸ ਦਰਦਨਾਕ ਘਟਨਾ ਨੇ ਕਮਲਜੀਤ ਕੌਰ ਦਾ ਸੁਪਨਾ ਪੂਰਾ ਹੋਣ ਤੋਂ ਪਹਿਲਾਂ ਹੀ ਚਕਨਾਚੂਰ ਕਰ ਦਿੱਤਾ।