ਡੁਨੇਡਿਨ ਤੋਂ ਪੰਜਾਬੀ ਭਾਈਚਾਰੇ ਨਾਲ ਜੁੜੀ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਇੱਕ 28 ਸਾਲ ਦੇ ਪੰਜਾਬੀ ਨੌਜਵਾਨ ਗੁਰਜੀਤ ਸਿੰਘ ਦੀ ਲਾਸ਼ ਬਰਾਮਦ ਹੋਈ ਹੈ। ਇਹ ਮਾਮਲਾ ਹਿਲੇਰੀ ਸਟਰੀਟ ਦਾ ਹੈ ਜਿੱਥੇ ਗੁਰਜੀਤ ਦੀ ਲਾਸ਼ ਉਸਦੇ ਹੀ ਘਰ ਬਾਹਰ ਮਿਲੀ ਹੈ। ਰਿਪੋਰਟਾਂ ਮੁਤਾਬਿਕ ਗੁਰਜੀਤ ਸਿੰਘ ਦੀ ਪਤਨੀ ਨੇ ਅਗਲੇ ਮਹੀਨੇ ਹੀ ਨਿਊਜ਼ੀਲੈਂਡ ਆਉਣਾ ਸੀ ਅਤੇ ਤਕਰੀਬਨ 6 ਮਹੀਨੇ ਪਹਿਲਾ ਹੀ ਨੌਜਵਾਨ ਦਾ ਵਿਆਹ ਹੋਇਆ ਸੀ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਕੁੱਝ ਦਿਨ ਪਹਿਲਾ ਗੁਰਜੀਤ ਦੇ ਘਰ ਚੋਰੀ ਹੋਈ ਸੀ। ਉੱਥੇ ਹੀ ਸੋਮਵਾਰ ਨੂੰ ਗੁਰਜੀਤ ਦੀ ਲਾਸ਼ ਕੋਲ ਟੁੱਟੇ ਹੋਏ ਸ਼ੀਸ਼ੇ ਵੀ ਮਿਲੇ ਸਨ।
