ਮੰਗਲਵਾਰ ਨੂੰ ਨਿਊਜੀਲੈਂਡ ਦੇ ਵਿੱਤ ਅਤੇ ਖੇਡ ਮੰਤਰੀ ਗਰਾਂਟ ਰੌਬਰਟਸਨ (ਸਾਬਕਾ ਡਿਪਟੀ ਪੀ.ਐਮ )ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਨਤਮਸਤਕ ਹੋਏ ਹਨ। ਇਸ ਦੌਰਾਨ ਉਨ੍ਹਾਂ ਦੇ ਵੱਲੋਂ ਨਵੇਂ ਸਪੋਰਟਸ ਸਟੇਡੀਅਮ ਦਾ ਦੌਰਾ ਵੀ ਕੀਤਾ ਗਿਆ ਅਤੇ 18 ਤੇ 19 ਨਵੰਬਰ ਨੂੰ ਕਰਵਾਏ ਜਾ ਰਹੇ ਕਬੱਡੀ ਵਰਲਡ ਕੱਪ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਜਿੱਥੇ ਲੋਕਾਂ ਨੂੰ ਇਸ ਕੱਪ ‘ਤੇ ਪਹੁੰਚਣ ਦੀ ਅਪੀਲ ਕੀਤੀ ਉੱਥੇ ਹੀ ਉਨ੍ਹਾਂ ਕਿਹਾ ਕਿ ਉਹ ਖੁਦ ਵੀ ਇਸ ਵਰਲਡ ਕੱਪ ਨੂੰ ਦੇਖਣ ਦੇ ਲਈ ਪਹੁੰਚਣਗੇ। ਜ਼ਿਕਰਯੋਗ ਹੈ ਕਿ ਨਿਊਜੀਲੈਂਡ ਵੱਸਦੇ ਸਿੱਖ ਭਾਈਚਾਰੇ ਲਈ ਇਹ ਸਟੇਡੀਅਮ ਅਤੇ ਸਪੋਰਟਸ ਕੰਪਲੈਕਸ ਦਾ ਨਿਰਮਾਣ ਬਹੁਤ ਹੀ ਅਹਿਮ ਉਪਲਬਧੀ ਹੈ।
ਇਸ ਦੌਰਾਨ ਵਿੱਤ ਅਤੇ ਖੇਡ ਮੰਤਰੀ ਗਰਾਂਟ ਰੌਬਰਟਸਨ ਨੇ ਟਾਕਾਨੀਨੀ ‘ਚ ਚਲਾਏ ਜਾਂਦੇ ਪੰਜਾਬੀ ਸਕੂਲ ਦਾ ਵੀ ਦੌਰਾ ਕੀਤਾ ਹੈ ਅਤੇ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਸਕੂਲ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੀ ਸਹਿਯੋਗ ਦੇਣਗੇ। ਇਸ ਮੌਕੇ ਭਾਈ ਦਲਜੀਤ ਸਿੰਘ ਦੀ ਅਗਵਾਈ ਵਿੱਚ ਖੇਡ ਸਟੇਡੀਅਮ ਵਿੱਚ ਪ੍ਰਧਾਨ ਦਿਲਰਾਜ ਕੌਰ, ਵਾਈਸ ਸੁਖਜਾਪ ਸਿੰਘ, ਸਕੱਤਰ ਜਾਨਵੀਰ ਕੌਰ, ਮਨਕੀਰਤ ਸਿੰਘ, ਸਿਮਰਤ ਸਿੰਘ ਸਮੇਤ ਸਾਰੀ ਖੇਡ ਟੀਮ ਨੇ ਮੰਤਰੀ ਗਰਾਂਟ ਰੌਬਰਟਸਨ ਅਤੇ ਉਨ੍ਹਾਂ ਦੀ ਟੀਮ ਦਾ ਸਵਾਗਤ ਕੀਤਾ। ਗਰਾਂਟ ਰੌਬਰਟਸਨ ਦੇ ਨਾਲ ਤਿੰਨ ਮੈਂਬਰ ਪਾਰਲੀਮੈਂਟ ਡਾਃ ਨੀਰੂ ਲਵਾਸਾ , ਅਰੀਨਾ ਵਿਲੀਅਮ , ਐਨਹੀਲਾ ਵੀ ਪਹੁੰਚੇ ਸਨ। ਉੱਥੇ ਹੀ ਬੌਟਨੀ ਤੋਂ ਉਮੀਦਵਾਰ ਖੜਗ ਸਿੰਘ ਵੀ ਇਸ ਦੌਰਾਨ ਮੌਜੂਦ ਸਨ।