ਜ਼ੈਂਬੀਆ ਦੇ ਪਹਿਲੇ ਰਾਸ਼ਟਰਪਤੀ, ਕੇਨੇਥ ਕੌਂਡਾ ਦੀ 97 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਇਹ ਜਾਣਕਾਰੀ ਦੇਸ਼ ਦੇ ਰਾਸ਼ਟਰਪਤੀ ਐਡਵਰਡ ਲੂੰਗੂ ਨੇ ਵੀਰਵਾਰ ਸ਼ਾਮ ਨੂੰ ਫੇਸਬੁੱਕ ‘ਤੇ ਸਾਂਝੀ ਕੀਤੀ ਹੈ।ਕੌਂਡਾ ਦੇ ਬੇਟੇ ਕਾਮਰੇਂਜ ਕੌਂਡਾ ਨੇ ਵੀਰਵਾਰ ਨੂੰ ਫੇਸਬੁੱਕ ‘ਤੇ ਉਨ੍ਹਾਂ ਦੀ ਮੌਤ ਦੀ ਖਬਰ ਦਿੱਤੀ ਹੈ।
ਕੌਂਡਾ ਦੇ ਬੇਟੇ ਨੇ ਲਿਖਿਆ, “ਮੈਨੂੰ ਇਹ ਦੱਸਦਿਆਂ ਦੁੱਖ ਹੋ ਰਿਹਾ ਹੈ ਕਿ ਐਮਜੀ ਹੁਣ ਨਹੀਂ ਹਨ। ਅਸੀਂ ਉਨ੍ਹਾਂ ਲਈ ਅਰਦਾਸ ਕਰਦੇ ਹਾਂ।” ਐਮਜੀ ਸ਼ਬਦ ਬਜ਼ੁਰਗਾਂ ਦੇ ਸਨਮਾਨ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਨੂੰ ਸੋਮਵਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਅਧਿਕਾਰੀਆਂ ਨੇ ਕਿਹਾ ਕਿ ਉਹ ਨਮੂਨੀਆ ਦਾ ਇਲਾਜ ਕਰਵਾ ਰਹੇ ਸੀ।
ਕੌਂਡਾ ਉਸ ਅੰਦੋਲਨ ਦੇ ਆਗੂ ਸਨ ਜਿਸ ਨੇ ਜ਼ੈਂਬੀਆ ਵਿੱਚ ਬ੍ਰਿਟਿਸ਼ ਬਸਤੀਵਾਦੀ ਰਾਜ ਦਾ ਅੰਤ ਕੀਤਾ ਅਤੇ 1964 ਵਿੱਚ ਜੈਂਬੀਆ ਦੇ ਪਹਿਲੇ ਲੋਕਤੰਤਰੀ ਤੌਰ ਤੇ ਚੁਣੇ ਗਏ ਰਾਸ਼ਟਰਪਤੀ ਬਣੇ।