[gtranslate]

ਗੋਲਡਨ ਸਟਾਰ ਮਲਕੀਤ ਸਿੰਘ ਦੇ ਸ਼ੋਅ ਪੋਸਟਰ ਰਿਲੀਜ਼ ! 17 ਸਾਲ ਬਾਅਦ ਨਿਊਜ਼ੀਲੈਂਡ ‘ਚ ਲਾਉਣਗੇ ਰੌਣਕਾਂ, ਜਾਣੋ ਕਦੋਂ ਤੇ ਕਿੱਥੋਂ ਮਿਲਣਗੀਆਂ ਟਿਕਟਾਂ

ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲ ਜਿੱਤਣ ਵਾਲੇ ਗੋਲਡਨ ਸਟਾਰ ਮਲਕੀਤ ਸਿੰਘ ਹੁਣ ਨਿਊਜ਼ੀਲੈਂਡ ‘ਚ ਰੌਣਕਾਂ ਲਾਉਣ ਲਈ ਤਿਆਰ ਹਨ। ਪੰਜਾਬੀਆਂ ਸਣੇ ਗੋਰਿਆਂ ਨੂੰ ਆਪਣੇ ਗੀਤਾਂ ‘ਤੇ ਨਚਾਉਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਬਸ ਕੁੱਝ ਦਿਨਾਂ ਤੱਕ ਨਿਊਜ਼ੀਲੈਂਡ ਪਹੁੰਚਣਗੇ ਅਤੇ ਕਈ ਸ਼ੋਅ ਲਗਾਉਣਗੇ। ਉਨ੍ਹਾਂ ਨੇ ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨਾਲ ਪ੍ਰਸ਼ੰਸ਼ਕਾਂ ਦਾ ਮਨ ਮੋਹਿਆ ਹੋਇਆ ਹੈ। ਮਲਕੀਤ ਸਿੰਘ ਦੇ ਸ਼ੋਅ ਦਾ ਬੁੱਧਵਾਰ ਨੂੰ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ।  ਇਹ ਪੋਸਟਰ ਨਿਊਜ਼ੀਲੈਂਡ ਦੇ ਹੈਮਿਲਟਨ ਸ਼ਹਿਰ ‘ਚ ਜਾਰੀ ਕੀਤਾ ਗਿਆ ਹੈ।  ਇਸ ਦੌਰਾਨ ਹਰਿੰਦਰ ਮਾਨ, ਲਾਲੀ ਸੰਧੂ, ਰੁਪਿੰਦਰ ਵਿਰਕ, ਜੱਗੀ ਰਾਮੂਵਾਲੀਆ, ਹਰਪ੍ਰੀਤ ਗਿੱਲ, ਵਰਿੰਦਰ ਸਿੱਧੂ, ਅਮਨ ਗਰੇਵਾਲ, ਬੱਬੀ ਬਰਨਾਲਾ, ਇੰਦਰਜੀਤ, ਸੁਖਦੀਪ ਸਿੱਧੂ, ਅਮਰਦੀਪ ਚਾਹਲ, ਜਿੰਦੀ ਔਜਲਾ, ਗੁਰਜੀਤ ਸੈਣੀ, ਜੁਝਾਰ ਰੰਧਾਵਾ, ਕਿਰਨ ਪਰਮਾਰ, ਅਮਨਜੋਤ, ਸ਼ਮਨ ਮੰਡੇਰ, ਦਲਵੀਰ ਮੁੰਡੀ ਆਦਿ ਮੌਜੂਦ ਸਨ।

ਦੱਸ ਦੇਈਏ ਕਿ ਗੋਲਡਨ ਸਟਾਰ ਮਲਕੀਤ ਸਿੰਘ ਦਾ ਇਹ ਸ਼ੋਅ ਅਵੀ ਐਂਡ ਜੋਤ ਪ੍ਰੋਡਕਸ਼ਨ ਅਤੇ ਹਮਬਲ ਪ੍ਰੋਡਕਸ਼ਨ ਦੀ ਪੇਸ਼ਕਸ਼ ਹੈ। ਪ੍ਰਬੰਧਕਾਂ ਜੈਜ਼ ਸਿੰਘ, ਗੁਰਵੀਰ ਸਿੰਘ ਸੋਢੀ, ਅਵੀ ਅਤੇ ਜੋਤ ਨੇ ਦੱਸਿਆ ਕਿ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਉੱਥੇ ਹੀ ਮਲਕੀਤ ਸਿੰਘ ਜੀ ਦੇ ਸ਼ੋਅ ਨੂੰ ਲੈ ਕੇ ਹਮੇਸ਼ਾ ਵਾਂਗ ਲੋਕਾਂ ‘ਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅਹਿਮ ਗੱਲ ਹੈ ਕਿ ਮਲਕੀਤ ਸਿੰਘ 17 ਸਾਲ ਬਾਅਦ ਨਿਊਜ਼ੀਲੈਂਡ ਦੇ ਵਿੱਚ ਕੋਈ ਸ਼ੋਅ ਲਗਾਉਣ ਆ ਰਹੇ ਹਨ।

ਦੱਸ ਦੇਈਏ ਕਿ ਗੋਲਡਨ ਸਟਾਰ ਮਲਕੀਤ ਸਿੰਘ ਜੀ ਦਾ ਸ਼ੋਅ 27 ਅਕਤੂਬਰ ਨੂੰ ਸ਼ਾਮ 7 ਵਜੇ Due Drop Events Centre – Auckland ਵਿੱਚ ਹੋਵੇਗਾ ਤੇ ਜਲਦ ਹੀ ਇਸ ਸ਼ੋਅ ਦੀਆਂ ਟਿਕਟਾਂ ਨੂੰ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਤੇ ਉਹ ਵੀ ਵਾਜਬ ਰੇਟਾਂ ‘ਤੇ ਜਿਸ ਦੀ ਜਾਣਕਾਰੀ ਤੁਸੀ ਰੇਡੀਓ ਸਾਡੇ ਆਲਾ ਦੇ ਫੇਸਬੁੱਕ ਪੇਜ ਅਤੇ ਅਵੀ ਐਂਡ ਜੋਤ ਪ੍ਰੋਡਕਸ਼ਨ ਅਤੇ ਹਮਬਲ ਪ੍ਰੋਡਕਸ਼ਨ ਦੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਵੀ ਲੈ ਸਕਦੇ ਹੋ। ਟਿਕਟਾਂ ਅਤੇ sponsorship ਸਬੰਧੀ ਜਿਆਦਾ ਜਾਣਕਾਰੀ ਲਈ ਤੁਸੀ 0211114352 ਤੇ 0277860004 ‘ਤੇ ਸੰਪਰਕ ਕਰ ਸਕਦੇ ਹੋ।

Likes:
0 0
Views:
451
Article Categories:
New Zeland News

Leave a Reply

Your email address will not be published. Required fields are marked *