ਆਕਲੈਂਡ (31 ਜਨਵਰੀ, ਹਰਪ੍ਰੀਤ ਸਿੰਘ): ਮਨਿਸਟਰੀ ਆਫ ਫੋਰਨ ਅਫੇਰਅਜ ਵਲੋਂ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਜੋ ਨਿਊਜੀਲੈਂਡ ਵਾਸੀ ਚੀਨ ਵਿੱਚ ਫਸੇ ਹੋਏ ਹਨ, ਉਨ੍ਹਾਂ ਨੂੰ ਏਅਰ ਨਿਊਜੀਲੈਂਡ ਦੀ ਖਾਸ ਫਲਾਈਟ ਰਾਂਹੀ ਨਿਊਜੀਲੈਂਡ ਲਿਆਉਂਦਾ ਜਾਏਗਾ, ਬਸ਼ਰਤੇ ਉਨ੍ਹਾਂ ਦੇ ਸਿਹਤ ਸਬੰਧੀ ਸਾਰੇ ਟੈਸਟ ਸਾਫ ਰਹਿਣ। ਉਨ੍ਹਾਂ ਕੋਲੋਂ ਇਸ ਲਈ $500 ਏਅਰ ਨਿਊਜੀਲੈਂਡ ਵਲੋਂ ਉਗਰਾਹੇ ਜਾਣਗੇ।
ਇਸ ਤੋਂ ਇਲਾਵਾ ਜੋ ਚੀਨੀ ਨਾਗਰਿਕ ਨਿਊਜੀਲੈਂਡ ਦੇ ਪੀਆਰ ਧਾਰਕ ਹਨ, ਉਨ੍ਹਾਂ ਨੂੰ ਵਾਪਿਸ ਆਉਣ ਦੀ ਅਜੇ ਇਜਾਜਤ ਨਹੀਂ ਹੈ।