ਪੂਰੀ ਦੁਨੀਆ ਦੇ ਵਿੱਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ, ਕੋਰੋਨਾ ਵਾਇਰਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਜਾਨਾਂ ਵੀ ਗਵਾਉਣੀਆਂ ਪਈਆਂ ਹਨ। ਅਜਿਹੇ ਹਲਾਤਾਂ ‘ਚ ਇਸ ਤੋਂ ਬਚਾਅ ਦਾ ਇੱਕੋ-ਇੱਕ ਰਸਤਾ ਹੈ ਮਜ਼ਬੂਤ ਇਮਿਊਨਟੀ। ਸਰੀਰ ਦੀ ਇਮਿਊਨਿਟੀ ਮਜ਼ਬੂਤ ਹੋਣ ਨਾਲ ਇਸ ਗੰਭੀਰ ਵਾਇਰਸ ਤੋਂ ਬਚਿਆ ਜਾ ਸਕਦਾ ਹੈ। ਅਜਿਹੇ ‘ਚ ਮਾਹਿਰਾਂ ਦੁਆਰਾ ਡੇਲੀ ਡਾਇਟ ‘ਚ ਇਮਿਊਨਿਟੀ ਬੂਸਟਰ ਚੀਜ਼ਾਂ ਨੂੰ ਸ਼ਾਮਿਲ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਾੜੇ ਦਾ ਸੇਵਨ ਕਰਨ ਨਾਲ ਵੀ ਇਮਿਊਨਿਟੀ ਨੂੰ ਵਧਾਇਆ ਜਾ ਸਕਦਾ ਹੈ। ਇਸ ਦੇ ਨਾਲ ਇਹ ਕਾੜਾ ਬਣਾਉਣ ‘ਚ ਆਸਾਨ ਹੋਣ ਕਾਰਨ ਤੁਸੀਂ ਇਸਨੂੰ ਕਿਸੇ ਵੀ ਟਾਈਮ ਬਣਾਕੇ ਪੀ ਸਕਦੇ ਹੋ।
ਕਾੜੇ ਦੇ ਫਾਇਦੇ ਕੀ ਹਨ ? ਸਾਰੀਆਂ ਚੀਜ਼ਾਂ ਕੁਦਰਤੀ ਅਤੇ ਆਯੁਰਵੈਦਿਕ ਹੋਣ ਨਾਲ ਇਮਿਊਨਿਟੀ ਵਧਾਉਣ ‘ਚ ਸਹਾਇਤਾ ਮਿਲੇਗੀ। ਅਜਿਹੇ ‘ਚ ਕੋਰੋਨਾ, ਜ਼ੁਕਾਮ, ਖੰਘ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਰਹੇਗਾ। ਆਯੁਰਵੈਦਿਕ ਅਤੇ ਚਿਕਿਤਸਕ ਗੁਣਾਂ ਨਾਲ ਭਰਪੂਰ ਇਸ ਕਾੜੇ ਦਾ ਸੇਵਨ ਕਰਨ ਨਾਲ ਡਾਇਬੀਟੀਜ਼ ਕੰਟਰੋਲ ਰਹਿੰਦੀ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ ਇਸ ਨੂੰ ਆਪਣੀ ਡਾਇਟ ‘ਚ ਸ਼ਾਮਿਲ ਕਰ ਸਕਦੇ ਹਨ। ਇਸ ਕਾੜੇ ਦਾ ਸੇਵਨ ਕਰਨ ਨਾਲ ਪਾਚਨ ਤੰਤਰ ‘ਚ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਗੈਸ, ਬਦਹਜ਼ਮੀ, ਕਬਜ਼ ਆਦਿ ਪੇਟ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਕਾੜੇ ‘ਚ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਆਦਿ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਖ਼ਰਾਬ ਗਲ਼ੇ, ਦਰਦ ਅਤੇ ਬਲਗਮ ਆਦਿ ਤੋਂ ਰਾਹਤ ਮਿਲਦੀ ਹੈ। ਇਸ ਵਿੱਚ ਮੌਜੂਦ ਹਲਦੀ ਖੂਨ ਨੂੰ ਸਾਫ ਕਰਦੀ ਹੈ ਅਤੇ ਇਸ ਦੀ ਮਾਤਰਾ ਵਧਾਉਣ ‘ਚ ਮਦਦ ਕਰਦੀ ਹੈ।
ਕਾੜੇ ਨੂੰ ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ – 3 ਗਿਲਾਸ ਪਾਣੀ ਦੇ, 8 ਜਾਂ 9 ਤੁਲਸੀ ਦੇ ਪੱਤੇ, 4 ਜਾਂ 5 ਦਾਣੇ ਕਾਲੀ ਮਿਰਚ, 1 ਛੋਟਾ ਟੁਕੜਾ ਕੱਚੀ ਹਲਦੀ, 1 ਟੁਕੜਾ ਅਦਰਕ ਕੱਟ ਕੇ, ਇੱਕ ਚੁਟਕੀ ਅਜਵਾਇਣ, 1 ਸਟਿੱਕ ਦਾਲਚੀਨੀ, ਗਿਲੋਅ ਦਾ 1 ਤਣਾ ਅਤੇ ਸੁਆਦ ਦੇ ਅਨੁਸਾਰ ਸ਼ਹਿਦ।
ਕਾੜਾ ਬਣਾਉਣ ਦਾ ਤਰੀਕਾ – ਸਾਰੀਆਂ ਚੀਜ਼ਾਂ ਨੂੰ ਪੈਨ ‘ਚ ਉਬਾਲੋ। ਮਿਸ਼ਰਣ ਦੇ 1/4 ਹੋਣ ‘ਤੇ ਇਸ ਨੂੰ ਗੈਸ ਤੋਂ ਉਤਾਰ ਦਿਓ। ਇਸ ਤੋਂ ਬਾਅਦ ਛਾਨਣੀ ਦੀ ਮਦਦ ਨਾਲ ਇਸ ਨੂੰ ਛਾਣ ਕੇ ਗੁਣਗੁਣਾ ਹੀ ਪੀਓ।