ਸੇਲਵਿਨ ਵਿੱਚ ਸਟੇਟ ਹਾਈਵੇਅ 77 ਉੱਤੇ ਇੱਕ ਗੰਭੀਰ ਹਾਦਸੇ ਵਿੱਚ ਇੱਕ ਡਰਾਈਵਰ ਦੀ ਮੌਕੇ ਉੱਤੇ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।, ਜਦੋਂ ਕਿ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਹੈ। ਪੁਲਿਸ ਨੇ ਦੱਸਿਆ ਕਿ ਹਾਦਸਾ ਦੁਪਹਿਰ 1.30 ਵਜੇ ਵਿੰਡਵਿਸਲ ਦੇ ਇੱਕ ਚੌਰਾਹੇ ‘ਤੇ ਹੋਇਆ ਸੀ। “ਇੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ, ਜਦਕਿ ਦੂਜੇ ਦੀ ਮੌਕੇ ‘ਤੇ ਹੀ ਮੌਤ ਹੋ ਗਈ।”ਗੰਭੀਰ ਕਰੈਸ਼ ਯੂਨਿਟ ਅਤੇ ਵਪਾਰਕ ਵਾਹਨ ਸੁਰੱਖਿਆ ਟੀਮ ਜਾਂਚ ਕਰ ਰਹੀ ਹੈ।” ਸਟੇਟ ਹਾਈਵੇਅ 77 ਅਤੇ ਲੀਚਸ ਰੋਡ ਦੇ ਵਿਚਕਾਰ ਚੌਰਾਹੇ ‘ਤੇ ਡਾਇਵਰਸ਼ਨ ਜਾਰੀ ਰਿਹਾ। ਸੜਕ ਦੇ ਹੋਰ ਕਈ ਘੰਟੇ ਬੰਦ ਰਹਿਣ ਦੀ ਸੰਭਾਵਨਾ ਸੀ।
