ਜੇਕਰ ਤੁਸੀਂ ਸਮਾਰਟਫੋਨ ਯੂਜ਼ਰ ਹੋ ਤਾਂ ਕੁਝ ਸਮਾਂ ਪਹਿਲਾਂ ਤੁਸੀਂ ਸਕ੍ਰੀਨ ‘ਤੇ ਕੋਈ ਮੈਸੇਜ ਦੇਖਿਆ ਹੋਵੇਗਾ। ਹਾਲਾਂਕਿ, ਤੁਹਾਨੂੰ ਇਸ ਬਾਰੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਹ ਸੰਦੇਸ਼ ਇੱਕ ਤੇਜ਼ ਬੀਪ ਨਾਲ ਤੁਹਾਡੇ ਫੋਨ ਦੀ ਸਕਰੀਨ ‘ਤੇ ਦਿਖਾਈ ਦਿੱਤਾ ਹੋਵੇਗਾ। ਇਹ ਸੁਨੇਹਾ ਐਮਰਜੈਂਸੀ ਚਿਤਾਵਨੀ ਟੈਸਟਿੰਗ ਸੀ। ਭਾਰਤ ਸਰਕਾਰ ਨੇ ਕਈ ਸਮਾਰਟਫ਼ੋਨਜ਼ ‘ਤੇ ਇਹ ਟੈਕਸਟ ਸੁਨੇਹਾ ਭੇਜ ਕੇ ਐਮਰਜੈਂਸੀ ਅਲਰਟ ਸਿਸਟਮ ਦੀ ਜਾਂਚ ਕੀਤੀ ਹੈ।
ਦਰਅਸਲ ਸ਼ੁੱਕਰਵਾਰ ਦੁਪਹਿਰ ਕਰੀਬ ਸਾਢੇ 12 ਵਜੇ ਸਭ ਦੇ ਮੋਬਾਇਲ ‘ਤੇ ਐਮਰਜੈਂਸੀ ਅਲਰਟ ਮੈਸੇਜ ਟੈਸਟਿੰਗ ਮੈਸੇਜ ਆਉਣੇ ਸ਼ੁਰੂ ਹੋ ਗਏ ਸਨ। ਮੈਸੇਜ ‘ਚ ਲਿਖਿਆ ਹੈ ਕਿ ਇਹ ਐੱਨ.ਡੀ.ਐੱਮ.ਏ ਦੀ ਐਮਰਜੈਂਸੀ ਚਿਤਾਵਨੀ ਪ੍ਰਣਾਲੀ ਦੀ ਜਾਂਚ ਕਰਨ ਲਈ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਦੁਆਰਾ ਸੈੱਲ ਪ੍ਰਸਾਰਣ ਦੀ ਵਰਤੋਂ ਕਰਕੇ ਭੇਜਿਆ ਗਿਆ ਇਕ ਨਮੂਨਾ ਟੈਸਟ ਸੁਨੇਹਾ ਹੈ। ਇਸ ਲਈ ਤੁਹਾਡੇ ਪਾਸਿਓਂ ਕਿਸੇ ਕਾਰਵਾਈ ਦੀ ਲੋੜ ਨਹੀਂ ਹੈ। ਇਹ ਮੈਸੇਜ ਟੈਸਟਿੰਗ ਪ੍ਰਕਿਰਿਆ ਦਾ ਹਿੱਸਾ ਹਨ, ਕੋਈ ਅਸਲ ਐਮਰਜੈਂਸੀ ਦੀ ਸਥਿਤੀ ਦਾ ਸੰਕੇਤ ਨਹੀਂ ਹਨ। ਇਨ੍ਹਾਂ ‘ਤੇ ਤੁਹਾਡੇ ਵੱਲੋਂ ਕਿਸੇ ਵੀ ਕਾਰਵਾਈ ਦੀ ਲੋੜ ਨਹੀਂ ਹੈ।