ਆਕਲੈਂਡ ਦੇ ਇੱਕ ਅਕਾਊਂਟੈਂਟ ਨੂੰ ਘਰ ਵਿੱਚ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਅਕਾਊਂਟੈਂਟ ਨੇ ਕੋਵਿਡ-19 ਵੇਜ ਸਬਸਿਡੀ ਦੇ ਭੁਗਤਾਨਾਂ ਵਿੱਚ ਲਗਭਗ $70,000 ਦਾ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸਦਾ ਉਹ ਹੱਕਦਾਰ ਵੀ ਨਹੀਂ ਸੀ। ਬ੍ਰੈਟ ਵਿਲੀਅਮ ਨੌਕ ਨੂੰ ਬੇਈਮਾਨੀ ਨਾਲ ਸਬੰਧਿਤ 10 ਦੋਸ਼ਾਂ ‘ਚ ਆਕਲੈਂਡ ਜ਼ਿਲ੍ਹਾ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ। ਜੱਜ ਸਾਈਮਨ ਲਾਂਸ ਨੇ ਉਸ ਨੂੰ ਅੱਠ ਮਹੀਨਿਆਂ ਦੀ ਘਰ ਨਜ਼ਰਬੰਦੀ ਦੀ ਸਜ਼ਾ ਸੁਣਾਈ। 28 ਮਾਰਚ ਅਤੇ 8 ਮਈ, 2020 ਦੇ ਵਿਚਕਾਰ, ਨੌਕ ਨੇ ਸਮਾਜਿਕ ਵਿਕਾਸ ਮੰਤਰਾਲੇ (MSD) ਨੂੰ 12 ਫਰਜ਼ੀ ਮਜ਼ਦੂਰੀ ਸਬਸਿਡੀ ਅਰਜ਼ੀਆਂ ਜਮ੍ਹਾਂ ਕਰਵਾਈਆਂ ਸੀ। ਇੰਨ੍ਹਾਂ ਅਰਜ਼ੀਆਂ ਵਿੱਚੋਂ ਅੱਠ ਸਫਲ ਰਹੀਆਂ ਸੀ ਅਤੇ ਨੌਕ ਨੂੰ ਕੁੱਲ ਮਿਲਾ ਕੇ $40,629.60 ਦਾ ਭੁਗਤਾਨ ਕੀਤਾ ਗਿਆ ਸੀ। ਜਦਕਿ ਚਾਰ ਅਸਫ਼ਲ ਅਰਜ਼ੀਆਂ ਦੀ ਕੀਮਤ $28,000 ਹੋਰ ਸੀ।
