ਕਬੱਡੀ ਜਗਤ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕਬੱਡੀ ਜਗਤ ਨੂੰ ਇੱਕ ਹੋਰ ਵੱਡਾ ਘਾਟਾ ਪਿਆ ਹੈ। ਦਰਅਸਲ ਕਬੱਡੀ ਖਿਡਾਰੀ ਸੁਲਤਾਨ ਸੀਹਾਂਦੋਦ ਦਾ ਹੋਇਆ ਦਿਹਾਂਤ ਹੋ ਗਿਆ ਹੈ। ਸੁਲਤਾਨ ਸੀਹਾਂਦੋਦ ਕਬੱਡੀ ਦਾ ਅੰਤਰਰਾਸ਼ਟਰੀ ਖਿਡਾਰੀ ਸੀ। ਸੁਲਤਾਨ ਇੰਗਲੈਂਡ, ਕੈਨੇਡਾ ਤੇ ਦੁਬਈ ‘ਚ ਕਈ ਵਾਰ ਖੇਡਣ ਗਿਆ ਸੀ। ਪਰ ਅਧਰੰਗ ਹੋਣ ਕਾਰਣ ਇਸ ਖਿਡਾਰੀ ਨੂੰ ਕਬੱਡੀ ਤੋਂ ਦੂਰ ਹੋਣਾ ਪਿਆ ਸੀ। ਇਸ ਬਿਮਾਰੀ ਨੇ ਸੁਲਤਾਨ ਦੇ ਸਰੀਰ ਦਾ ਅੱਧਾ ਪਾਸਾ ਖੜਾ ਦਿੱਤਾ ਸੀ ਜਿਸ ਕਾਰਨ ਇਲਾਜ ਵੀ ਬਹੁਤ ਮਹਿੰਗਾ ਚੱਲਦਾ ਸੀ। ਇਸ ਦੌਰਾਨ ਬਹੁਤ ਸਾਰੇ ਪ੍ਰਮੋਟਰਾਂ ਤੇ ਪ੍ਰਸੰਸਕਾ ਦੇ ਵੱਲੋਂ ਵੀ ਸੁਲਤਾਨ ਦੀ ਸਮੇਂ ਸਮੇਂ ‘ਤੇ ਮਦਦ ਕੀਤੀ ਜਾਂਦੀ ਸੀ। ਪਰ ਇਸ ਖ਼ਬਰ ਨੇ ਸਭ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ।