ਨਿਊਜ਼ੀਲੈਂਡ ‘ਚ ਆਏ ਦਿਨ ਹੁੰਦੀਆਂ ਲੁੱਟਾਂ ਖੋਹਾਂ ਹੁਣ ਹਿੰਸਕ ਹੁੰਦੀਆਂ ਜਾ ਰਹੀਆਂ ਨੇ ਕਿਸੇ ਸਟੋਰ ‘ਤੇ ਲੁੱਟ ਦੌਰਾਨ ਮਾਲਕ ਜਾ ਫਿਰ ਕਰਮਚਾਰੀਆਂ ਦਾ ਜ਼ਖਮੀ ਹੋਣਾ ਵੀ ਆਮ ਹੋ ਗਿਆ ਹੈ। ਤਾਜ਼ਾ ਮਾਮਲਾ ਪੋਰੀਰੂਆ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਦੁਕਾਨ ਦੇ ਮਾਲਕ ‘ਤੇ ਕੱਲ ਦੁਪਹਿਰ ਉਸ ਦੇ ਸਟੋਰ ਦੇ ਬਾਹਰ ਹੀ ਹਮਲਾ ਹੋਇਆ ਹੈ। ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਵੈਲਿੰਗਟਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਦੁਪਹਿਰ 2.50 ਵਜੇ ਤੋਂ ਕੁਝ ਸਮਾਂ ਪਹਿਲਾਂ ਦੀ ਹੈ ਜਦੋਂ ਤਿੰਨ ਵਿਅਕਤੀ ਕਥਿਤ ਤੌਰ ‘ਤੇ ਹਾਰਥਮ ਪਲੇਸ ਸਥਿਤ ਸਟੋਰ ‘ਤੇ ਲੁੱਟ ਕਰਨ ਪਹੁੰਚੇ ਸਨ। ਦੁਕਾਨ ਦਾ ਮਾਲਕ ਸਿਰ ਵਿੱਚ ਸੱਟ ਨਾਲ ਲੱਗਣ ਕਾਰਨ ਗੰਭੀਰ ਹਾਲਤ ‘ਚ ਹੈ ਅਤੇ ਉਸ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।