ਇੰਡੀਆ ਨੇ ਏਸ਼ੀਆਈ ਖੇਡਾਂ 2023 ਵਿੱਚ ਇਤਿਹਾਸ ਰਚ ਦਿੱਤਾ ਹੈ। ਇੰਡੀਆ ਨੇ 100 ਤਗਮੇ ਜਿੱਤੇ ਹਨ। ਖ਼ਬਰ ਲਿਖੇ ਜਾਣ ਤੱਕ ਇਸ ਵਿੱਚ 25 ਗੋਲਡ ਮੈਡਲ ਵੀ ਸ਼ਾਮਿਲ ਸਨ। ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਫਾਈਨਲ ਵਿੱਚ ਚੀਨੀ ਤਾਈਪੇ ਨੂੰ ਹਰਾ ਕੇ 100ਵਾਂ ਤਮਗਾ ਜਿੱਤਿਆ ਹੈ। ਮਹਿਲਾ ਕਬੱਡੀ ਟੀਮ ਨੇ ਗੋਲਡ ਮੈਡਲ ਜਿੱਤਿਆ ਹੈ। ਮਹਿਲਾ ਕਬੱਡੀ ਦਾ ਫਾਈਨਲ ਮੈਚ ਬਹੁਤ ਹੀ ਰੋਮਾਂਚਕ ਰਿਹਾ। ਭਾਰਤ ਨੇ ਇਸ ਨੂੰ 26-24 ਦੇ ਫਰਕ ਨਾਲ ਜਿੱਤਿਆ ਹੈ। ਸ਼ਨੀਵਾਰ ਦੀ ਸਵੇਰ ਟੀਮ ਇੰਡੀਆ ਲਈ ਚੰਗੀ ਰਹੀ ਹੈ। ਭਾਰਤ ਨੇ ਤੀਰਅੰਦਾਜ਼ੀ ਵਿੱਚ ਦੋ ਗੋਲਡ ਮੈਡਲ ਵੀ ਹਾਸਿਲ ਕੀਤੇ ਹਨ। ਇਸ ਦੇ ਨਾਲ ਹੀ ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ ਹੈ।